ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਇਸ ਬੈਠਕ ਦੇ ਦੂਜੇ ਭਾਗ ਚ ਸਾਰਿਆਂ ਨੇ ਮਿਲਕੇ ਮੁੜ ਤੋਂ ਸੋਨਿਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾ ਦਿੱਤਾ ਗਿਆ ਹੈ। ਦਸ ਦਈਏ ਕਿ ਕਮੇਟੀ ਨੇ ਪੰਜ ਗਰੁੱਪ ਬਣਾਏ ਜਿਹਨਾਂ ਨੇ ਇਹ ਫੈਸਲਾ ਲਿਆ।
ਦਸ ਦਈਏ ਕਿ ਪਹਿਲਾਂ ਤਾਂ ਸੋਨਿਆ ਗਾਂਧੀ ਨੇ ਇਸ ਅਹੁਦੇ ਨੂੰ ਲੈਕੇ ਮਨ੍ਹਾਂ ਕੀਤਾ ਪਰ ਨੇਤਾਵਾਂ ਦੇ ਕਹਿਣ ਤੇ ਉਹਨਾਂ ਨੇ ਅੰਤਰਿਮ ਕਾਂਗਰਸ ਪ੍ਰਧਾਨ ਬਣਨ ਲਈ ਹਾਂ ਕਰ ਦਿੱਤਾ। ਹਾਲਾਂਕਿ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜਾਦ ਨੇ ਕਿਹਾ ਕਿ ਸੋਨਿਆ ਗਾਂਧੀ ਕਾਂਗਰਸ ਦੀ ਨਵੀਂ ਪ੍ਰਧਾਨ ਬਣੀ ਹੈ।

