ਆਖਿਰ ਸਲਮਾਨ ਖਾਨ ਨੇ ਦਬੰਗ-3 ਦੇ ਸੈੱਟ ਤੇ ਕਿਉਂ ਬੈਨ ਕੀਤੇ ਮੋਬਾਇਲ ਫੋਨ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਚੁਲਬੁਲ ਪਾਂਡੇ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਦਬੰਗ 3 ਦੀ ਸ਼ੁਟਿੰਗ ਚ ਰੁਝੇ ਹੋਏ ਹਨ। ਨਾਲ ਹੀ ਉਹਨਾਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਚੁਲਬੁਲ ਪਾਂਡੇ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਦਬੰਗ 3 ਦੀ ਸ਼ੁਟਿੰਗ ਚ ਰੁਝੇ ਹੋਏ ਹਨ। ਨਾਲ ਹੀ ਉਹਨਾਂ ਦੇ ਫੈਂਨਸ ਇਸ ਫਿਲਮ ਨੂੰ ਲੈ ਕਾਫੀ ਉਤਸ਼ਾਹਿਤ ਵੀ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਇਸ ਫਿਲਮ ਨੂੰ ਲੈਕੇ ਸਲਮਾਨ ਖਾਨ ਨੇ ਇਸ ਫਿਲਮ ਦੇ ਕਾਰਨ ਫਿਲਮ ਚ ਕੰਮ ਕਰ ਰਹੇ ਲੋਕਾਂ ਨੂੰ ਮੋਬਾਇਲ ਦੀ ਵਰਤੋਂ ਨਾ ਕਰਨ ਦੇ ਹੁਕਮ ਦਿੱਤੇ ਹਨ।

Salman khan

ਜੀ ਹਾਂ ਦੱਸ ਦਈਏ ਕਿ ਸਲਮਾਨ ਖਾਨ ਇਸ਼ ਫਿਲਮ ਚ ਬੁੱਢੇ ਤੇ ਜਵਾਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੇ ਹਨ।ਇਸ ਫਿਲਮ ਚ ਸਲਮਾਨ ਖਾਨ ਨੇ ਮਹੇਸ਼ ਮਾਂਜਰੇਕਰ ਦੀ ਧੀ ਸਈ ਨੂੰ ਵੀ ਲਿਆ ਹੈ।

Salman khan

ਜੋ ਕਿ ਸਲਮਾਨ ਖਾਨ ਦੀ ਪ੍ਰੇਮਿਕਾ ਵੱਜੋਂ ਨਜਰ ਆਉਣ ਵਾਲੀ ਹੈ। ਸਈ ਇਸ ਫਿਲਮ ਚ ਕਿਸ ਤਰ੍ਹਾਂ ਦਿਖੇਗੀ ਤੇ ਕਿਸ ਤਰ੍ਹਾਂ ਰੋਲ ਹੋਵੇਗਾ ਇਸ ਨੂੰ ਗੁਪਤ ਰਖਿਆ ਜਾ ਰਿਹਾ ਹੈ। ਜਿਸ ਕਾਰਨ ਸਲਮਾਨ ਖਾਨ ਨੇ ਇਸ ਸਾਰੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਫੋਨ ਨੂੰ ਬਾਹਰ ਰੱਖਕੇ ਆਉਣ ਤਾਂ ਜੋ ਸਈ ਦੇ ਕਿਰਦਾਰ ਨੂੰ ਕੋਈ ਲੀਕ ਨਾ ਕਰੇ। ਇਹਨਾਂ ਹੀ ਨਹੀਂ ਸਈ ਨੂੰ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਬਚ ਕੇ ਰਹੇ। ਕਾਬਿਲੇਗੌਰ ਹੈ ਕਿ ਸਲਮਾਨ ਖਾਨ ਸਈ ਦੇ ਕਿਰਦਾਰ ਨੂੰ ਖੁਦ ਸ਼ੇਅਰ ਕਰਨਾ ਚਾਹੁੰਦੇ ਹਨ ਜਿਸ ਕਾਰਨ ਉਹਨਾਂ ਨੇ ਸਾਰਿਆਂ ਨੂੰ ਇਹ ਹਿਦਾਇਤਾਂ ਦਿੱਤੀਆਂ ਹਨ।

Leave a Reply

Your email address will not be published. Required fields are marked *