ਕੈਪਟਨ ਤੇ ਸਿੱਧੂ ਦੀ ਅੰਦਰੂਨੀ ਜੰਗ ਖੁੱਲ੍ਹ ਕੇ ਆਈ ਸਾਹਮਣੇ – ਸੋਹਣ ਸਿੰਘ ਠੰਡਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਚ ਵਿਵਾਦ ਲਗਾਤਾਰ ਜਾਰੀ ਹੈ। ਨਾਲ ਹੀ ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਮੰਤਰੀ ਸਿੱਧੂ ਤੇ ਨਿਸ਼ਾਨਾ ਵੀ ਸਾਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਚ ਵਿਵਾਦ ਲਗਾਤਾਰ ਜਾਰੀ ਹੈ। ਨਾਲ ਹੀ ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਮੰਤਰੀ ਸਿੱਧੂ ਤੇ ਨਿਸ਼ਾਨਾ ਵੀ ਸਾਧ ਰਹੇ ਹਨ। ਨਾਲ ਹੀ ਸਿੱਧੂ ਦੇ ਖਿਲਾਫ ਹਾਈ ਕਮਾਨ ਵੱਲੋਂ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਹਨ। ਕਾਂਗਰਸ ਵਿੱਚ ਚਲ ਰਿਹਾ ਆਪਸੀ ਵਿਵਾਦ ਤੇ ਵਿਰੋਧੀ ਪਾਰਟੀਆਂ ਵੱਲੋਂ ਇਹਨਾਂ ਤੇ ਜਮ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ ਇਸੇ ਦੇ ਚੱਲਦੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਗਿਆ ਹੈ।

sohan singh thandal

ਦਸ ਦਈਏ ਕਿ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ 13 ਦੀਆਂ 13 ਸੀਟਾਂ ਤੇ ਹਾਰਨ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਸਿੱਧੂ ਨੂੰ ਚਿਤਾਵਨੀ ਦੇਕੇ ਉਹਨਾਂ ਨੇ ਆਪਣਾ ਆਖਰੀ ਦਾਅ ਵੀ ਖੇਡਿਆ ਹੈ। ਨਾਲ ਹੀ ਉਹਨਾਂ ਚੋਣ ਪ੍ਰਚਾਰ ਨੂੰ ਲੈਕੇ ਕਿਹਾ ਕਿ ਪੰਜਾਬ ਚ ਪ੍ਰਚਾਰ ਦੌਰਾਨ ਨਵਜੋਤ ਸਿੰਘ ਸਿੱਧੂ ਗਾਇਬ ਰਹੇ ਉਹਨਾਂ ਨੇ ਸਿਰਫ ਬਠਿੰਡਾ ਤੋਂ ਹੀ ਰੈਲੀ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਕੈਪਟਨ ਤੇ ਸਿੱਧੂ ਦੀ ਅੰਦਰੂਨੀ ਜੰਗ ਖੂਲ੍ਹ ਕੇ ਸਾਹਮਣੇ ਆਈ ਹੈ।

Leave a Reply

Your email address will not be published. Required fields are marked *