ਸਿੱਧੂ ਮੂਸੇਵਾਲਾ ਨੇ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਮਾਂ ਦੀ ਤਸਵੀਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮਾਂ ਦਾ ਪਿਆਰ ਜੇ ਹੋਵੇ ਨਾਲ ਤਾਂ ਬੰਦਾ ਜ਼ਿੰਦਗੀ ਦੇ ਮਾੜੇ ਹਾਲਾਤਾਂ ਤੋਂ ਨਿਕਲ ਕੇ ਕਾਮਯਾਬੀ ਦੀ ਬੁਲੰਦੀਆਂ ਨੂੰ ਛੂਹ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮਾਂ ਦਾ ਪਿਆਰ ਜੇ ਹੋਵੇ ਨਾਲ ਤਾਂ ਬੰਦਾ ਜ਼ਿੰਦਗੀ ਦੇ ਮਾੜੇ ਹਾਲਾਤਾਂ ਤੋਂ ਨਿਕਲ ਕੇ ਕਾਮਯਾਬੀ ਦੀ ਬੁਲੰਦੀਆਂ ਨੂੰ ਛੂਹ ਹੀ ਲੈਂਦਾ ਹੈ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਆਪਣੀ ਮਾਂ ਨਾਲ ਇੱਕ ਅਜਿਹੇ ਹੀ ਖੂਬਸੂਰਤ ਰਿਸ਼ਤੇ ਦੀ ਪਿਆਰੀ ਜਿਹੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝੀ ਕਰਦਿਆਂ ਲਿਖਿਆ ਹੈ, “ਦੇ ਚਮਕਾ ਵਾਂਗ ਸਵੇਰੇ ਤੇ ਕਦੇ ਹਨੇਰੇ ਵਰਗਾ ਆਂ, ਮੈਨੂੰ ਲਗਦਾ ਰਹਿੰਦਾ ਮਾ ਜਵਾ ਮੈ ਤੇਰੇ ਵਰਗਾ ਆ ”। ਇਹ ਸਤਰਾਂ ਲਿਖਿਆ ਨੇ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੀ ਤਸਵੀਰ ‘ਤੇ, ਅਤੇ ਹੈਸ਼ਟੈਗ ਦਿੱਤਾ ਹੈ #ਰੱਬ

ਸਿੱਧੂ ਮੂਸੇਵਾਲਾ ਦਾ ਆਪਣੀ ਮਾਂ ਨਾਲ ਬੇਹਦ ਪਿਆਰ ਦੀ ਕਹਾਣੀ ਬਿਆਨ ਕਰਦਾ ਹੈ, ਉਨ੍ਹਾਂ ਦੀ ਸਾਂਝੀ ਕੀਤੀ ਮਾਂ ਦੀਆਂ ਤਸਵੀਰਾਂ,  ਤਸਵੀਰਾਂ ਜੋ ਬਹੁਤ ਕੁਝ ਬਿਆਨ ਕਰਦੀਆਂ ਨੇ। ਸਿੱਧੂ ਮੂਸੇਵਾਲਾ ਆਪਣੇ ਵੱਖਰੇ ਅੰਦਾਜ ‘ਚ ਗੀਤ ਗਾਉਂਣ ‘ਤੇ ਜਾਣੇ ਜਾਂਦੇ ਹਨ। ਨੌਜਵਾਨ ਵਰਗ ਲਈ ਬੇਹੱਦ  ਪਸੰਦੀਦਾ ਗਾਇਕ ਵੀ ਹਨ। ਅਫ਼ਸਾਨਾ ਖਾਨ ਨਾਲ ਗਾਇਆ ਉਨ੍ਹਾਂ ਦਾ ਗੀਤ ਧੱਕਾ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਹੈ ਅਤੇ ਜਾ ਰਿਹਾ ਹੈ।

https://www.instagram.com/p/B50WuaGpPeD/

ਪੰਜਾਬੀ ਇੰਡਸਟਰੀ ‘ਚ ਆਪਣੀ ਧਾਕ ਜਮਾਉਂਣ ਵਾਲੇ ਗੀਤਕਾਰ  ਸਿੱਧੂ ਮੂਸੇਵਾਲਾ ਫਿਲਮਾਂ ‘ਚ ਵੀ ਆਪਣਾ ਹੁਨਰ ਅਜ਼ਮਾ ਰਹੇ ਹਨ। ਆਉਂਣ ਵਾਲੇ ਨਵੇਂ ਸਾਲ 2020 ‘ਚ ਉਹ ਕਈ ਹਿੱਟ ਗੀਤ ਲੈ ਕੇ ਆਉਂਣ ਵਾਲੇ ਹਨ ਅਤੇ ਇਸ ਦੀ ਖੁਲਾਸਾ ਉਹ ਪਹਿਲਾ ਹੀ ਆਪਣੇ ਗੀਤ ਧੱਕਾ ‘ਚ ਕਰ ਚੁੱਕੇ ਹਨ।  ਸਿੱਧੂ ਮੂਸੇਵਾਲਾ ਲਈ ਉਨ੍ਹਾਂ ਦੀ ਮਾਂ ਬੇਹੱਦ ਖਾਸ ਹੈ। ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੇ ਹਨ।

Leave a Reply

Your email address will not be published. Required fields are marked *