ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਸਰਪੰਚੀ ਚੋਣਾਂ ਲਈ ਮੈਦਾਨ ‘ਚ ਨਿੱਤਰੇ ਸੀ ਜਿਹਨਾਂ ਨੂੰ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ।
ਦੱਸ ਦਈਏ ਕਿ ਉਹਨਾਂ ਦੀ ਮਾਤਾ ਜੀ ਪਹਿਲਾ ਵੀ ਪੰਚ ਬਣ ਚੁੱਕੇ ਹਨ। ਇਸ ਵਾਰ ਉਹਨਾਂ ਨੇ ਸਰਪੰਚ ਬਣ ਕੇ ਜਿੱਤ ਦੇ ਝੰਡੇ ਗੱਡੇ ਹਨ। ਦੱਸਣਯੋਗ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਦੀ ਜਿੱਤ ਤੋਂ ਬਾਅਦ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ।
ਇਸ ਜਿੱਤ ਤੇ ਮੂਸੇਵਾਲਾ ਦੀ ਮਾਤਾ ਜੀ ਦਾ ਕਹਿਣਾ ਹੈ ਕਿ ਉਨਾਂ ਨੂੰ ਪਿੰਡਾਾਂ ਵਾਲੀਆ ਨੇ ਬਿਨ੍ਹਾਂ ਲਾਲਚ ਤੋਂ ਵੋਟ ਪਾਈ ਹੈ ਜਿਸ ਕਰਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਜਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਤੋ ਪਹਿਲਾ ਮੂਸੇਵਾਲਾ ਨੇ ਆਪਣੇ ਪਿੰਡ ਦੇ ਲੋਕਾਂ ਦੇ ਘਰ ਘਰ ਵਿੱਚ ਉਹਨਾਂ ਦੀ ਮਾਤਾ ਜੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ।


