ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਕੱਲ ਪੰਚਾ ਅਤੇ ਸਰਪੰਚਾਂ ਦੀ ਚੋਣ ਲਈ ਵੋਟਾਂ ਪਇਆ। ਇਸ ਦੌਰਾਨ ਕਾਫੀ ਥਾਵਾਂ ਤੇ ਹੰਗਾਮਾ ਵੀ ਹੋਇਆ। ਪੰਚਾਇਤੀ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਦੀ ਜਾਅਲੀ ਵੋਟ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਨੇ ਵੋਟ ਨਹੀਂ ਪਾਈ ਸੀ ਇਸਦੇ ਬਾਵਜੁਦ ਵੀ ਉਹਨਾਂ ਦੇ ਨਾਂ ਤੋਂ ਵੋਟ ਪਾਈ ਗਈ। ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਦੇ ਨਾਂ ਦੀ ਜਾਅਲੀ ਵੋਟ ਨੰ 114 ਤੇ ਵਾਰਡ ਨੰ. 8 ਵਿੱਚ ਪਾਈ ਗਈ ਫਿਲਹਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ।

