Work From Home ਦੇ Side Effect, ਵਿਆਹ ਦੌਰਾਨ ਲਾੜੀ ਨੇ ਕੀਤਾ ਇੰਝ React

ਨਵੀਂ ਦਿੱਲੀ: ਕੋਰੋਨਾ (Corona) ਦੇ ਇਸ ਦੌਰ ਵਿਚ ਲੋਕਾਂ ਦਾ ਆਫਿਸ ਜਾਣਾ ਇਕ ਵਾਰ ਫਿਰ ਤੋਂ ਬੰਦ ਹੋ ਗਿਆ ਹੈ। ਕੁਝ ਹੀ ਮਹੀਨੇ ਪਹਿਲਾਂ ਕੋਰੋਨਾ…

ਨਵੀਂ ਦਿੱਲੀ: ਕੋਰੋਨਾ (Corona) ਦੇ ਇਸ ਦੌਰ ਵਿਚ ਲੋਕਾਂ ਦਾ ਆਫਿਸ ਜਾਣਾ ਇਕ ਵਾਰ ਫਿਰ ਤੋਂ ਬੰਦ ਹੋ ਗਿਆ ਹੈ। ਕੁਝ ਹੀ ਮਹੀਨੇ ਪਹਿਲਾਂ ਕੋਰੋਨਾ (Corona) ਤੋਂ ਮਿਲੀ ਰਾਹਤ ਤੋਂ ਬਾਅਦ ਲੋਕਾਂ ਦਾ ਆਫਿਸ ਜਾਣਾ ਸ਼ੁਰੂ ਹੋ ਗਿਆ ਸੀ ਪਰ ਦੁਬਾਰਾ ਤੋਂ ਕੋਰੋਨਾ (Corona) ਦੇ ਵੱਧਦੇ ਮਾਮਲਿਆਂ ਤੋਂ ਬਾਅਦ ਸਰਕਾਰ ਨੇ ਵਰਕ ਫਰਾਮ ਹੋਮ (Work from Home) ਸ਼ੁਰੂ ਕਰਨ ਦਾ ਹੁਕਮ ਦੇ ਦਿੱਤਾ ਹੈ। ਅਜਿਹੇ ਵਿਚ ਹਰ ਕੋਈ ਘਰ ਤੋਂ ਆਫਿਸ ਦਾ ਕੰਮ ਕਰ ਰਿਹਾ ਹੈ। ਜਿੱਥੇ ਇਕ ਪਾਸੇ ਲੋਕ ਘਰ ਤੋਂ ਕੰਮ ਕਰਕੇ ਕੋਰੋਨਾ ਤੋਂ ਸੁਰੱਖਿਅਤ ਹਨ, ਤਾਂ ਉਥੇ ਹੀ ਦੂਜੇ ਪਾਸੇ ਲੋਕ ਵਰਕ ਫਰਾਮ ਹੋਮ ਤੋਂ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ ਕਿਉਂਕਿ ਘਰ ਤੋਂ ਕੰਮ ਕਰਨ ‘ਤੇ ਤੁਹਾਨੂੰ ਕਦੇ ਆਪਣੇ ਕੰਮ ਤੋਂ ਛੁੱਟੀ ਨਹੀਂ ਮਿਲਦੀ। ਤੁਹਾਡੇ ਸੀਨੀਅਰਸ ਹਰ ਵੇਲੇ ਤੁਹਾਨੂੰ ਕੰਮ ਵਿਚ ਉਲਝਾ ਕੇ ਰੱਖਦੇ ਹਨ। ਜਿਸ ਕਾਰਣ ਹੁਣ ਹਰ ਕੋਈ ਇਸ ਵਰਕ ਫਰਾਮ ਹੋਮ ਤੋਂ ਪ੍ਰੇਸ਼ਾਨ ਹੋ ਚੁੱਕਾ ਹੈ। Also Read : 1964 ਟੋਕੀਓ ਹਾਕੀ ਵਿਚ ਸੋਨ ਤਮਗਾ ਜੇਤੂ ਕਪਤਾਨ ਚਰਨਜੀਤ ਦਾ ਹੋਇਆ ਦੇਹਾਂਤ

 
 
 
 
 
View this post on Instagram
 
 
 
 
 
 
 
 
 
 
 

A post shared by Glammed by Sona Kaur (@officialsonakaur)

ਸੋਸ਼ਲ ਮੀਡੀਆ ‘ਤੇ ਇਕ ਲਾੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਆਪਣੇ ਵਿਆਹ ਵਾਲੇ ਦਿਨ ਵੀ ਲੈਪਟਾਪ ਅੱਗੇ ਬੈਠੀ ਹੈ ਅਤੇ ਆਫਿਸ ਦਾ ਕੰਮ ਕਰ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਲਾੜੀ ਜੋ ਤਿਆਰ ਹੋ ਰਹੀ ਹੈ ਉਹ ਲੈਪਟਾਪ ਲੈ ਕੇ ਬੈਠੀ ਹੈ ਅਤੇ ਫੋਨ ‘ਤੇ ਆਪਣੇ ਸੀਨੀਅਰ ਨਾਲ ਕੰਮ ਦੀ ਗੱਲ ਕਰ ਰਹੀ ਹੈ। ਉਹ ਕਾਫੀ ਪ੍ਰੇਸ਼ਾਨ ਵੀ ਦਿਖ ਰਹੀ ਹੈ। ਅੱਗੇ ਤੁਸੀਂ ਦੇਖੋਗੇ ਕਿ ਲਾੜੀ ਪੂਰੀ ਤਰ੍ਹਾਂ ਨਾਲ ਤਿਆਰ ਅਤੇ ਫਿਰ ਵੀ ਉਹ ਲੈਪਟਾਪ ਲੈ ਕੇ ਆਪਣੇ ਸੀਨੀਅਰ ਨਾਲ ਕੰਮ ਦੀ ਗੱਲ ਕਰ ਰਹੀ ਹੈ ਅਤੇ ਪ੍ਰੇਸ਼ਾਨ ਹੋ ਕੇ ਕਹਿ ਰਹੀ ਹੈ ਕਿ ਸਰ ਅੱਜ ਮੇਰਾ ਵਿਆਹ ਹੈ ਅੱਜ ਮੈਂ ਇਹ ਕੰਮ ਨਹੀਂ ਕਰ ਸਕਾਂਗੀ। Also Read : ਚੀਨੀ ਫੌਜ ਨੇ ਭਾਰਤ ਨੂੰ ਸੌਂਪਿਆ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਇਆ ਭਾਰਤੀ ਨੌਜਵਾਨ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਵਰਕ ਫਰਾਮ ਹੋਮ ਕਾਰਣ ਲੋਕਾਂ ਦਾ ਕੀ ਹਾਲ ਹੋ ਗਿਆ ਹੈ ਅਤੇ ਲੋਕ ਕਿਸ ਤਰ੍ਹਾਂ ਨਾਲ ਪ੍ਰੇਸ਼ਾਨ ਹੋ ਚੁੱਕੇ ਹਨ। ਵਰਕ ਫਰਾਮ ਹੋਮ ਦੇ ਚੱਕਰ ਵਿਚ ਲੋਕਾਂ ਨੂੰ ਛੁੱਟੀਆਂ ਵੀ ਘੱਟ ਮਿਲ ਰਹੀਆਂ ਹਨ। ਇਹ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਲੋਕ ਵੀਡੀਓ ‘ਤੇ ਮਜ਼ੇਦਾਰ ਕੁਮੈਂਟਸ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਮੈਨੂੰ ਡਰ ਹੈ ਮੇਰੇ ਵਿਆਹ ਵਿਚ ਮੇਰੇ ਨਾਲ ਵੀ ਅਜਿਹਾ ਹੀ ਨਾ ਹੋਵੇ ਕਿਤੇ ਦੂਜੇ ਨਾ ਲਿਖਿਆ ਬੇਚਾਰੀ। 

Leave a Reply

Your email address will not be published. Required fields are marked *