ਮੁਹਾਲੀ ‘ਚ ਲੜਕੀ ਦੇ ਨਾਲ ਰੇਪ ਮਾਮਲੇ ‘ਚ SHO ਨੂੰ ਲਾਪਰਵਾਹੀ ਵਰਤਨ ਕਾਰਨ ਕੀਤਾ ਮੁਅੱਤਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ‘ਚ ਇਕ ਕੁੜੀ ਦੇ ਨਾਲ ਰੇਪ ਦੇ ਮਾਮਲੇ ਚ ਥਾਣੇ ਦੇ ਐੱਚਐੱਸਓ ਨੂੰ ਮੁਅੱਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ‘ਚ ਇਕ ਕੁੜੀ ਦੇ ਨਾਲ ਰੇਪ ਦੇ ਮਾਮਲੇ ਚ ਥਾਣੇ ਦੇ ਐੱਚਐੱਸਓ ਨੂੰ ਮੁਅੱਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾਂ ਨੇ ਇਲਜਾਮ ਲਾਇਆ ਸੀ ਕਿ  ਜਦੋ ਉਹ ਸ਼ਿਕਾਇਤ ਦਰਜ ਕਰਵਾਉਣ ਗਈ ਸੀ ਤਾਂ ਉਸਦੀ ਕਿਸੇ ਨੇ ਵੀ ਗੱਲ ਨਹੀਂ ਸੁਣੀ ਸੀ ਜਿਸ ਕਾਰਨ ਥਾਣੇ ਦੇ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Suspend

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੀੜਤਾਂ ਹਿਮਾਚਲ ਦੀ ਰਹਿਣ ਵਾਲੀ ਹੈ ਤੇ ਉਸ ਨਾਲ 15 ਅਪ੍ਰੈਲ ਨੂੰ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਤੇ ਐੱਸਐੱਚਓ ਦੁਆਰਾ ਲਾਪਰਵਾਹੀ ਵਰਤਣ ਦੇ ਕਾਰਨ ਉਸਨੂੰ ਮੁਅੱਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *