ਚੰਡੀਗੜ੍ਹ- ਪਟਿਆਲਾ ਵਿਚ ਵਾਪਰੇ ਘਟਨਾਕ੍ਰਮ ਦੇ ਸਬੰਧ ਵਿਚ ਸ਼ਿਵਸੈਨਾ ਵਲੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ। ਸ਼ਿਵਸੈਨਾ ਵਲੋਂ ਪਟਿਆਲਾ ਦੇ ਸ਼ਿਵਸੈਨਾ ਪ੍ਰਧਾਨ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਅਜਿਹਾ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕੀਤਾ ਗਿਆ ਹੈ।
Also Read: Facebook ਯੂਜ਼ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਰਿਹੈ ਨਵਾਂ Fishing Scam
ਸ਼ਿਵਸੈਨਾ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼ਿਵਸੈਨਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਊਧਵ ਸਾਹਿਬ ਠਾਕਰੇ ਜੀ, ਯੂਵਾ ਸੈਨਾ ਰਾਸ਼ਟਰੀ ਪ੍ਰਧਾਨ ਸ਼੍ਰੀ ਆਦਿੱਤਿਆ ਸਾਬਿਹ ਠਾਕਰੇ ਜੀ ਤੇ ਸ਼ਿਵਸੈਨਾ ਰਾਸ਼ਟਰੀ ਸਕੱਤਰ ਸ਼੍ਰੀ ਦੇਸਾਈ ਸਾਹਿਬ ਦੇ ਹੁਕਮਾਂ ਉੱਤੇ ਸ਼ਿਵਸੈਨਾ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਹਰੀਸ਼ ਸਿੰਘਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਸਸਪੈਂਡ ਕੀਤਾ ਜਾਂਦਾ ਹੈ।
Also Read: ਪਟਿਆਲਾ ਘਟਨਾਕ੍ਰਮ ਉੱਤੇ ਪੰਜਾਬ CM ਦਾ ਬਿਆਨ, ਕਿਹਾ-‘ਨਹੀਂ ਕਰਨ ਦਿਆਂਗੇ ਸੂਬੇ ਦੀ ਸ਼ਾਂਤੀ ਭੰਗ’
ਦੱਸ ਦਈਏ ਕਿ ਪਟਿਆਲਾ ‘ਚ ਸ਼੍ਰੀ ਮਾਤਾ ਕਾਲੀ ਦੇਵੀ ਮੰਦਰ ਮਾਲ ਰੋਡ ਤੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ‘ਚ ਜ਼ਬਰਦਸਤ ਟਕਰਾਅ ਹੋਇਆ ਸੀ। ਜਿਸ ਵਕਤ ਇਹ ਪਥਰਾਅ ਸ਼ੁਰੂ ਹੋਇਆ ਉਸ ਵਕਤ ਪੁਲਿਸ ਦੀ ਨਫ਼ਰੀ ਘੱਟ ਸੀ। ਪਥਰਾਅ ਕਾਰਨ ਆਲੇ-ਦੁਆਲੇ ਖੜ੍ਹੇ ਹੋਏ ਲੋਕਾਂ ਦੇ ਵਿਚ ਇਕਦਮ ਭਗਦੜ ਮਚੀ, ਜਿਸ ਤੋਂ ਬਾਅਦ ਆਮ ਲੋਕ ਵੀ ਆਪਣੀਆਂ ਜਾਨਾਂ ਬਚਾ ਕੇ ਭੱਜਦੇ ਨਜ਼ਰ ਆਏ। ਪਥਰਾਅ ਕਰਨ ਦੇ ਨਾਲ-ਨਾਲ ਦੋਵੇਂ ਜਥੇਬੰਦੀਆਂ ਦੇ ਲੋਕ ਹੱਥਾਂ ‘ਚ ਕਿਰਪਾਨਾਂ ਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਨਜ਼ਰ ਆਏ। ਘਟਨਾ ਤੋਂ ਬਾਅਦ ਪੁਲਿਸ ਨੇ ਸਖਤੀ ਦਿਖਾਈ ਤੇ ਹਾਲਾਤ ਉੱਤੇ ਕਾਬੂ ਕਰ ਲਿਆ ਹੈ।




