ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਨੇ ਦੋ ਦਹਿਸ਼ਤਗਰਦਾਂ ਦਾ ਕੀਤਾ ਖਾਤਮਾ, ਆਪ੍ਰੇਸ਼ਨ ਜਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਦੌਰਾਨ ਵੀ ਜੰਮੂ ਕਸ਼ਮੀਰ ਵਿਚੋਂ ਅੱਤਵਾਦੀਆਂ ਦੇ ਖਾਤਮੇ ਲਈ ਸੈਨਾ ਦਿਨ-ਰਾਤ ਆਪਣਾ ਅਭਿਆਨ ਚਲਾ ਰਹੀ ਹੈ। ਇਸੇ ਤਹਿਤ ਅੱਜ ਵੀਰਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਦੌਰਾਨ ਵੀ ਜੰਮੂ ਕਸ਼ਮੀਰ ਵਿਚੋਂ ਅੱਤਵਾਦੀਆਂ ਦੇ ਖਾਤਮੇ ਲਈ ਸੈਨਾ ਦਿਨ-ਰਾਤ ਆਪਣਾ ਅਭਿਆਨ ਚਲਾ ਰਹੀ ਹੈ। ਇਸੇ ਤਹਿਤ ਅੱਜ ਵੀਰਵਾਰ ਨੂੰ ਵੀ ਬਾਰਾਮੁਲਾ ਦੇ ਸੋਪੋਰ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਹਾਲਾਂਕਿ ਮੁੱਠਭੇੜ ਅਜੇ ਵੀ ਜਾਰੀ ਹੈ।

Security forces on high alert in Delhi, Jammu and Kashmir; large ...

ਜਾਣਕਾਰੀ ਅਨੁਸਾਰ ਪੁਲਿਸ ਨੂੰ ਸੋਪੋਰਾ ਦੇ ਹਰਦਸ਼ਿਵਾ ਖੇਤਰ ਵਿਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੈਨਾ ਦੀ 22ਵੀਂ ਰਾਸ਼ਟਰੀ ਰਾਇਫਲ, ਪੁਲਿਸ ਅਤੇ ਸੀਆਰਪੀਐਫ ਦੀ ਸੰਯੁਕਤ ਟੀਮ ਨੇ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਇਸੇ ਦੌਰਾਨ ਖੁਦ ਨੂੰ ਘਿਰਦਾ ਵੇਖ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ਵਿਚ ਸੈਨਾ ਨੇ ਵੀ ਮੋਰਚਾ ਸੰਭਾਲ ਲਿਆ ਅਤੇ ਕਈ ਘੰਟੇ ਚੱਲੀ ਮੁਠਭੇੜ ਵਿਚ ਦੋ ਅੱਤਵਾਦੀਆਂ ਨੂੰ ਮਾਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਇਸੇ ਵਿਚਾਲੇ ਇਲਾਕੇ ਵਿਚ ਗੜਬੜੀ ਦੀ ਸੰਭਾਵਨਾ ਨੂੰ ਵੇਖਦੇ ਹੋਏ ਪੂਰੇ ਸੋਪੋਰ ਵਿਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਦੋ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਲਗਾਤਾਰ ਹੋ ਰਹੇ ਅੱਤਵਾਦੀਆਂ ਦੇ ਖਾਤਮੇ ਕਰਕੇ ਬਾਰਡਰ ਪਾਰ ਬੈਠੇ ਦਹਿਸ਼ਤਗਰਦਾਂ ਦੇ ਆਗੂ ਘਬਰਾਏ ਹੋਏ ਹਨ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਆਈਡੀ ਹਮਲਾ ਕਰਨ ਦੀ ਫਿਰਾਕ ਵਿਚ ਹਨ। ਡੀਜੀਪੀ ਦਿਲਬਾਗ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਇਹ ਇਨਪੁੱਟ ਮਿਲਿਆ ਹੈ ਕਿ ਅੱਤਵਾਦੀ ਸੰਗਠਨ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਆਈਈਡੀ ਵਿਸਫੋਟ ਕਰ ਸਕਦੇ ਹਨ ਜਿਸ ਕਰਕੇ ਸਾਡੇ ਜਵਾਨ ਪੂਰੀ ਤਰ੍ਹਾ ਚੌਕਸ ਹਨ।

 

Leave a Reply

Your email address will not be published. Required fields are marked *