ISRO ਨੇ ਨਿੱਜੀ ਕੰਪਨੀਆਂ ਲਈ ਖੋਲ੍ਹੇ ਆਪਣੇ ਸਪੇਸ ਸੈਕਟਰ ਦੇ ‘ਦਰਵਾਜੇ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਨੇ ਨਿੱਜੀ ਕੰਪਨੀਆਂ ਦੇ ਲਈ ਵੀ ਆਪਣੇ ਸਪੇਸ ਸੈਕਟਰ ਦੇ ‘ਦਰਵਾਜੇ’ ਖੋਲ੍ਹ ਦਿੱਤੇ ਹਨ। ਇਸਰੋ ਦੇ ਮੁੱਖੀ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਨੇ ਨਿੱਜੀ ਕੰਪਨੀਆਂ ਦੇ ਲਈ ਵੀ ਆਪਣੇ ਸਪੇਸ ਸੈਕਟਰ ਦੇ ‘ਦਰਵਾਜੇ’ ਖੋਲ੍ਹ ਦਿੱਤੇ ਹਨ। ਇਸਰੋ ਦੇ ਮੁੱਖੀ ਕੇ ਸਿਵਨ ਨੇ ਕਿਹਾ ਹੈ ਕਿ ਭਾਰਤ ਦੀ ਉਦਯੋਗਿਕ ਬੁਨਿਆਦ ਨੂੰ ਮਜ਼ਬੂਤ ਬਣਾਉਣ ਵਿਚ ਸਪੇਸ ਸੈਕਟਰ ਵੱਡਾ ਰੋਲ ਨਿਭਾ ਸਕਦਾ ਹੈ ਅਤੇ ਦੇਸ਼ ਭਰ ਦੀ ਯੋਗਤਾ ਦਾ ਉਪਯੋਗ ਸਪੇਸ ਤਕਨਾਲੋਜੀ ਤੋਂ ਲਾਭ ਪ੍ਰਾਪਤ ਕਰਨ ਲਈ ਕੀਤਾ ਜਾ ਸਕਦਾ ਹੈ।

India's 'Rocket Man' K Sivan: Facts on the farmer's son who went ...
File Photo

ਇਸਰੋ ਚੇਅਰਮੈਨ ਨੇ ਕਿਹਾ ਹੈ ਕਿ ”ਪੁਲਾੜ ਸੈਕਟਰ ਜਿੱਥੇ ਭਾਰਤ ਉੱਨਤ ਪੁਲਾੜ ਤਕਨਾਲੋਜੀ ਵਾਲਾ ਦੇਸ਼ ਹੈ। ਇਹ ਭਾਰਤ ਦੇ ਉਦਯੋਗਿਕ ਆਧਾਰ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ। ਸਰਕਾਰ ਨੇ ਸਪੇਸ ਸੈਕਟਰ ਨੂੰ ਨਿੱਜੀ ਉੱਦਮਾਂ ਲਈ ਖੋਲ੍ਹ ਕੇ ਇਸ ਲਈ ਸੁਧਾਰ ਉਪਾਅ ਲਾਗੂ ਕਰਨ ਦਾ ਫੈਸਲਾ ਕੀਤਾ ਹੈ”। ਇਸਰੋ ਮੁੱਖੀ ਕੇ ਸਿਵਨ ਦਾ ਕਹਿਣਾ ਹੈ ਕਿ ”ਜੇਕਰ ਪੁਲਾੜ ਖੇਤਰ ਨੂੰ ਨਿੱਜੀ ਉਦਯੋਗਾਂ ਲਈ ਖੋਲ੍ਹਿਆ ਜਾਂਦਾ ਹੈ ਤਾਂ ਦੇਸ਼ ਭਰ ਦੀ ਯੋਗਤਾ ਦਾ ਉਪਯੋਗ ਸਪੇਸ ਤਕਨਾਲੋਜੀ ਤੋਂ ਲਾਭ ਪ੍ਰਾਪਤ ਕਰਨ ਲਈ ਕੀਤਾ ਜਾ ਸਕਦਾ ਹੈ”। ਉਨ੍ਹਾਂ ਨੇ ਕਿਹਾ ਕਿ ਇਹ ਨਾ ਕੇਵਲ ਖੇਤਰ ਦੇ ਤੇਜ਼ੀ ਨਾਲ ਵਿਕਾਸ ਵਿਚ ਨਤੀਜ਼ਾ ਦੇਵੇਗਾ ਬਲਕਿ ਭਾਰਤੀ ਉਦਯੋਗ ਨੂੰ ਵਿਸ਼ਵ ਪੁਲਾੜ ਅਰਥਵਿਵਸਥਾ ‘ਚ ਮਹੱਤਵਪੂਰਨ ਥਾਂ ਬਣਾਉਣ ਵਿਚ ਸਫਲ ਬਣਾਵੇਗਾ। ਇਸ ਨਾਲ ਤਕਨਾਲੋਜੀ ਸੈਕਟਰ ਵਿਚ ਵੱਡੇ ਪੱਧਰ ਉੱਤ ਰੋਜ਼ਗਾਰ ਦੀ ਸੰਭਾਵਨਾ ਬਣੇਗੀ ਅਤੇ ਭਾਰਤ ਗਲੋਬਲ ਤਕਾਨੋਲਜੀ ਪਾਵਰ ਹਾਊਸ ਬਣੇਗਾ। ਕੇ ਸਿਵਨ ਨੇ ਦੱਸਿਆ ਕਿ ਸਰਕਾਰ ਨੇ ਇਕ ਸਵੈ-ਨਿਰਭਰ ਨੋਡਲ ਏਜੰਸੀ, ਇੰਡੀਅਨ ਨੈਸ਼ਨਲ ਸੈਂਟਰ ਫਾਰ ਸਪੇਸ, ਪ੍ਰਮੋਸ਼ਨ ਐਂਡ ਅਥਾਰਟੀ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਤਾਂ ਜੋ ਪ੍ਰਾਈਵੇਟ ਕੰਪਨੀਆਂ ਨੂੰ ਪੁਲਾੜ ਖੇਤਰ ਵਿਚ ਦਾਖਲ ਹੋਣ ਦੀ ਇਜ਼ਾਜਤ ਦੇਣ ਬਾਰੇ ਫੈਸਲਾ ਲਿਆ ਜਾ ਸਕੇ। ਕੇ ਸਿਵਨ ਨੇ ਕਿਹਾ ਕਿ ਇਹ ਪੁਲਾੜ ਯਤਨਾਂ ਵਿਚ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਤ ਕਰਨ ਲਈ ਇਕ ਰਾਸ਼ਟਰੀ ਨੋਡਲ ਏਜੰਸੀ ਦੇ ਤੌਰ ‘ਤੇ ਕੰਮ ਕਰੇਗੀ ਅਤੇ ਇਸ ਦੇ ਨਾਲ ਇਸਰੋ ਆਪਣੀ ਤਕਨੀਕੀ ਮਹਾਰਤ ਦੇ ਨਾਲ-ਨਾਲ ਸਹੂਲਤਾਂ ਨੂੰ ਸਾਂਝਾ ਕਰੇਗਾ।

Leave a Reply

Your email address will not be published. Required fields are marked *