ਚੰਡੀਗੜ੍ਹ : ਰੁਪਿੰਦਰ ਕੌਰ ਰੂਬੀ ਨੇ ਨਵਜੋਤ ਸਿੰਘ ਸਿੱਧੂ ਅਤੇ ਸੀਐਮ ਚੰਨੀ ਦੀ ਮੋਜ਼ੂਦਗੀ ‘ਚ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ।ਇਸ ਦੌਰਾਨ ਰੂਬੀ ਨੇ ਕਿਹਾ ਕਿ ਆਪ ਪਾਰਟੀ ਵੀ ਪਾਲਿਸੀ ਬਿਲਕੁਲ ਵੀ ਠੀਕ ਨਹੀਂ ਹੈ,ਕਹਿਣੇ ਅਤੇ ਕਰਨੇ ਵਿਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਆਮ ਲੋਕਾਂ ਦੀ ਪਾਰਟੀ ਹੈ।
Also Read : ਜੇਕਰ ਤੁਸੀ ਵੀ ਕਰਦੇ ਹੋ ਨੈੱਟ ਬੈਕਿੰਗ ਤਾਂ ਹੋ ਜਾਓ ਸਾਵਧਾਨ, ਇੰਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਦੱਸ ਦਈਏ ਕੀ ਬੀਤੇ ਦਿਨੀਂ ਰੁਪਿੰਦਰ ਕੌਰ ਰੂਬੀ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕੀ ਉਹ ਆਪ ਪਾਰਟੀ ਤੋਂ ਅਸਤੀਫਾ ਦੇ ਰਹੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਕੀ “ਮੈਂ ਰੁਪਿੰਦਰ ਕੌਰ ਰੂਬੀ ਵਿਧਾਇਕਾ ਹਲਕਾ ਬਠਿੰਡਾ ਦਿਹਾਤੀ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦਿੰਦੀ ਹਾਂ ਕਿਰਪਾ ਕਰਕੇ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਜੀ।”
Also Read : SAD ਉਮੀਦਵਾਰ ਨੋਨੀ ਮਾਨ ਉੱਤੇ ਹਮਲਾ, ਹੋਈ ਫਾਈਰਿੰਗ
ਜਿਸ ਤੁੋਂ ਬਾਅਦ ਆਪ ਪਾਰਟੀ ਦੀ ਟਵੀਟ ਵਾਰ ਸ਼ੁਰੂ ਹੋ ਗਈ। ਹਰਪਾਲ ਚੀਮਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਤੁਸੀਂ ਜਿੱਥੇ ਵੀ ਜਾਓ ਖੁਸ਼ ਰਹੋ। ਵੈਸੇ ਵੀ, ਉਨ੍ਹਾਂ ਨੂੰ ਆਪ ਪਾਰਟੀ ਚੋਂ ਟਿਕਟ ਨਹੀਂ ਮਿਲਣੀ ਸੀ। ਇਸ ਲਈ ਉਹ ਕਾਂਗਰਸ ਵਿੱਚ ਸ਼ਾਮਲ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਨੂੰ ਬਠਿੰਡਾ ਦਿਹਾਤੀ ਤੋਂ ਹੀ ਰੂਬੀ ਨੂੰ ਟਿਕਟ ਦੇਣ ਦੀ ਅਪੀਲ ਕੀਤੀ ਹੈ।
ਜਿਸ ਤੋਂ ਬਾਅਦ ਰੁਪਿੰਦਰ ਕੌਰ ਰੂਬੀ ਨੇ ਪਲਟਵਾਰ ਕਰਦੇ ਹੋਏ ਹਰਪਾਲ ਚੀਮਾ ਨੂੰ ਠੋਕਵਾਂ ਜਵਾਬ ਦਿੱਤਾ ਹੈ।ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਤੁਹਾਨੂੰ ਵੀ ਪਤਾ ਹੈ ਕਿ ਪਾਰਟੀ ਪੰਜਾਬ ਨੂੰ ਕਿਥੇ ਲੈਕੇ ਜਾ ਰਹੀ, ਮੈਂ ਇਹ ਚੁੱਪ ਚਾਪ ਨਹੀਂ ਦੇਖ ਸਕਦੀ।ਜਦ ਤੁਹਾਡਾ ਸਮਾਂ ਸੀ ਤਦ ਤੁਹਾਡੇ ਤੋਂ ਬੋਲਿਆ ਨਹੀਂ ਗਿਆ,ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ,ਨਾ ਸ.ਭਗਵੰਤ ਸਿੰਘ ਮਾਨ ਲਈ।ਟਿਕਟ ਦੀ ਗੱਲ ਤੁਸੀ ਮੇਰੇ ਖਿਲਾਫ ਚੋਣ ਲੜ ਕੇ ਵੇਖ ਲਵੋ।





