ਫਿਰੋਜ਼ਪੁਰ- ਸ਼ਹਿਰ ਵਿਚ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਿਸਾਨ ਵੀ ਇਸ ਘਟਨਾ ਵਿਚ ਸ਼ਾਮਲ ਹੋ ਗਏ।
Also Read: ਸਿੰਗਾਪੁਰ ਦੇ ਚਿੜੀਆਘਰ ‘ਚ 4 ਏਸ਼ੀਆਈ ਸ਼ੇਰ ਪਾਏ ਗਏ ਕੋਰੋਨਾ ਪਾਜ਼ੇਟਿਵ
ਇਸ ਦੌਰਾਨ ਹਾਲਾਤ ਇੰਨੇ ਤਣਾਅਪੂਰਨ ਬਣ ਗਏ ਕਿ ਹਲਕਾ ਗੁਰੂ ਹਰਸਹਾਏ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ਉੱਪਰ ਕਿਸੇ ਨੇ ਫਾਈਰਿੰਗ ਕਰ ਦਿੱਤੀ ਤੇ ਉਸ ਦੀ ਭੰਨਤੋੜ ਵੀ ਕੀਤੀ। ਹਾਲਾਂਕਿ ਅਕਾਲੀ ਆਗੂ ਵਾਲ-ਵਾਲ ਬਚ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਬੀਬੀ ਬਾਦਲ ਮੰਚ ਵਿਚਾਲੇ ਛੱਡ ਕੇ ਸਿੱਧਾ ਐੱਸਐੱਸਪੀ ਦਫ਼ਤਰ ਪਹੁੰਚ ਗਏ। ਹਾਲਾਂਕਿ ਇਸ ਦੌਰਾਨ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਫਾਈਰਿੰਗ ਕਿਸ ਧੜੇ ਵਲੋਂ ਕੀਤੀ ਗਈ।
Also Read: ਜੇਕਰ ਦਫਤਰੀਂ ਸਮੇਂ ਤੋਂ ਬਾਅਦ ਬੌਸ ਨੇ ਕੀਤਾ ਤੰਗ ਤਾਂ ਹੋਵੇਗੀ ਸਜ਼ਾ, ਇਸ ਦੇਸ਼ ‘ਚ ਬਣਿਆ ਕਾਨੂੰਨ



