LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਤੁਸੀ ਵੀ ਕਰਦੇ ਹੋ ਨੈੱਟ ਬੈਕਿੰਗ ਤਾਂ ਹੋ ਜਾਓ ਸਾਵਧਾਨ, ਇੰਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

10 nov 19

ਨਵੀਂ ਦਿੱਲੀ : ਸਾਡੇ ਦੇਸ਼ ’ਚ ਇਕ ਵੱਡੀ ਗਿਣਤੀ ’ਚ ਲੋਕ ਡਿਜੀਟਲ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹਨ। ਨੈੱਟ ਬੈਂਕਿੰਗ ਦੀ ਮਦਦ ਨਾਲ ਸਾਡੇ ਕਈ ਕੰਮ ਘਰ ਬੈਠੇ ਹੋ ਜਾਂਦੇ ਹਨ। ਅਜਿਹੇ ’ਚ ਸਮੇਂ ਅਤੇ ਪੈਸੇ ਦੀ ਕਾਫੀ ਬਚਤ ਹੁੰਦੀ ਹੈ। ਉਥੇ ਹੀ ਦੂਜੇ ਪਾਸੇ ਬੀਤੇ ਕੁਝ ਸਾਲਾਂ ’ਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਥੇ ਨੈੱਟ ਬੈਂਕਿੰਗ ਕਰਨ ਵਾਲੇ ਯੂਜ਼ਰਸ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਇਸ ਕਾਰਨ ਉਨ੍ਹਾਂ  ਨੂੰ ਇਕ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

Also Read : ਦੋਸਤਾਂ ਵਿਚਾਲੇ ਅੰਡੇ ਨੂੰ ਲੈਕੇ ਹੋਇਆ ਝਗੜਾ, ਦਿੱਤੀ ਦਰਦਨਾਕ ਮੌਤ

ਜੇਕਰ ਤੁਸੀਂ ਵੀ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਬਣ ਸਕਦੇ ਹੋ। ਭਾਰਤ ’ਚ ਸਾਈਬਰ ਫਰਾਡ ਨਾਲ ਜੁੜੇ ਕਈ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਅਜਿਹੇ ’ਚ ਹਰ ਮੋਰਚੇ ’ਤੇ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਕਦੋਂ ਕੀ ਹੋ ਜਾਵੇ, ਕੁਝ ਪਤਾ ਨਹੀਂ ਹੁੰਦਾ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਨੂੰ, ਜਿਨ੍ਹਾਂ ਦਾ ਨੈੱਟ ਬੈਂਕਿੰਗ ਕਰਦੇ ਸਮੇਂ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। 

Also Read : ਹਾਂਗਕਾਂਗ ਨੇ ਵੀ ਕੋਵੈਕਸੀਨ ਨੂੰ ਦਿੱਤੀ ਮਨਜ਼ੂਰੀ, ਹੁਣ ਤਕ 96 ਦੇਸ਼ਾਂ ਤੋਂ ਮਿਲਿਆ ਅਪਰੂਵਲ

ਕੁਝ ਮਹੀਨਿਆਂ ਦੇ ਵਕਫ਼ੇ ’ਤੇ ਬਦਲਦੇ ਰਹੇ ਆਪਣਾ ਪਾਸਵਰਡ
ਜੇਕਰ ਤੁਸੀਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁਝ ਮਹੀਨਿਆਂ ਦੇ ਵਕਫ਼ੇ ’ਤੇ ਆਪਣੇ ਪਾਸਵਰਡ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਅਜਿਹੇ ’ਚ ਥਰਡ ਪਾਰਟੀ ਦੁਆਰਾ ਤੁਹਾਡੇ ਨੈੱਟ ਬੈਂਕਿੰਗ ਨੂੰ ਐਕਸੈੱਸ ਕਰਨ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਆਪਣੇ ਪਾਸਵਰਡ ਨੂੰ ਹਮੇਸ਼ਾ ਗੁਪਤ ਰੱਖੋ।

Also Read : ਜੇਕਰ ਦਫਤਰੀਂ ਸਮੇਂ ਤੋਂ ਬਾਅਦ ਬੌਸ ਨੇ ਕੀਤਾ ਤੰਗ ਤਾਂ ਹੋਵੇਗੀ ਸਜ਼ਾ, ਇਸ ਦੇਸ਼ 'ਚ ਬਣਿਆ ਕਾਨੂੰਨ

ਪਬਲਿਕ ਕੰਪਿਊਟਰ ’ਤੇ ਨਾ ਕਰੋ ਲਾਗ-ਇਨ
ਤੁਹਾਨੂੰ ਕਦੇ ਵੀ ਕਿਸੇ ਜਨਤਕ ਡਿਵਾਈਸ ਜਾਂ ਕੰਪਿਊਟਰ ਨਾਲ ਨੈੱਟ ਬੈਂਕਿੰਗ ਲਈ ਲਾਗ-ਇਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ’ਤੇ ਦੂਜੇ ਵਿਅਕਤੀ ਦੁਆਰਾ ਤੁਹਾਡੇ ਪਾਸਵਰਡ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ। ਇਸ ਕਾਰਨ ਤੁਹਾਨੂੰ ਭਵਿੱਖ ’ਚ ਇਕ ਵੱਡੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। 

Also Read : ਬਿਜਲੀ ਵਿਭਾਗ ’ਚ ਨੌਕਰੀ ਦਾ ਮੌਕਾ, ਇਸ ਵੈੱਬਸਾਈਟ 'ਤੇ ਕਰੋ ਅਪਲਾਈ

ਭਰੋਸੇਯੋਗ ਸਾਫਟਵੇਅਰ ਦੀ ਕਰੋ ਵਰਤੋਂ  
ਜੇਕਰ ਤੁਸੀਂ ਡਿਜੀਟਲ ਲੈਣ-ਦੇਣ ਨਾਲ ਜੁੜੀ ਗਤੀਵਿਧੀ ਆਪਣੇ ਕੰਪਿਊਟਰ ’ਚ ਕਰਦੇ ਹੋ ਤਾਂ ਤੁਹਾਨੂੰ ਇਕ ਭਰੋਸੇਯੋਗ ਐਂਟੀਵਾਇਰਸ ਸਾਫਟਵੇਅਰ ਉਸ ਵਿਚ ਜ਼ਰੂਰ ਇੰਸਟਾਲ ਕਰ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਸਿਸਟਮ ਕਾਫੀ ਸੁਰੱਖਿਅਤ ਹੋ ਜਾਵੇਗਾ। ਉਥੇ ਹੀ ਕੋਈ ਤੀਜਾ ਵਿਅਕਤੀ ਸਾਈਬਰ ਫਰਾਡ ਕਰਨ ਦੇ ਉਦੇਸ਼ ਨਾਲ ਤੁਹਾਡੇ ਸਿਸਟਮ ਦੇ ਫਾਇਰਵਾਲ ਨੂੰ ਬ੍ਰੀਚ ਨਹੀਂ ਕਰ ਸਕੇਗਾ। 

Also Read : AG ਮਸਲੇ 'ਤੇ ਕਾਂਗਰਸ 'ਚ ਘਮਾਸਾਣ, ਜਾਖੜ ਨੇ ਚੰਨੀ ਨੂੰ ਦੱਸਿਆ 'compromised CM'

ਆਪਣੇ ਬੈਂਕ ਡਿਟੇਲਸ ਕਿਸੇ ਨਾਲ ਵੀ ਨਾ ਕਰੋ ਸਾਂਝੀ
ਤੁਹਾਨੂੰ ਆਪਣੀ ਬੈਂਕ ਡਿਟੇਲਸ ਕਿਸੇ ਦੂਜੇ ਵਿਅਕਤੀ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਹਮੇਸ਼ਾ ਕਈ ਲੋਕ ਤੁਹਾਡੀ ਬੈਂਕ ਡਿਟੇਲਸ ਚੋਰੀ ਕਰਕੇ ਫਰਾਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ’ਚ ਤੁਹਾਨੂੰ ਇਕ ਵੱਡਾ ਨੁਕਸਾਨ ਹੋ ਸਕਦਾ ਹੈ। 

In The Market