ਗੱਡੀ ਤੇਜ਼ ਚਲਾਉਣ ਦੀ ਕੀਤੀ ਸ਼ਿਕਾਇਤ ਤਾਂ ਸਿਰਫਿਰੇ ਨੇ 5 ਲੋਕਾਂ ‘ਤੇ ਚੜਾ ਦਿੱਤੀ ਕਾਰ, 2 ਦੀ ਮੌਤ

ਕਰਨਾਲ : ਹਰਿਆਣਾ ਦੇ ਕਰਨਾਲ ਵਿਚ ਇਕ ਸਿਰਫਿਰੇ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ ਹੀ 5 ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ। ਇਸ ਹਾਦਸੇ ਵਿਚ 2…

ਕਰਨਾਲ : ਹਰਿਆਣਾ ਦੇ ਕਰਨਾਲ ਵਿਚ ਇਕ ਸਿਰਫਿਰੇ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ ਹੀ 5 ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ। ਜਿਨ੍ਹਾਂ ਲੋਕਾਂ ਉੱਤੇ ਨੌਜਵਾਨ ਨੇ ਗੱਡੀ ਚੜਾਈ, ਉਨ੍ਹਾਂ ਨੇ ਗੱਡੀ ਤੇਜ਼ ਚਲਾਉਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਨਾਰਾਜ਼ ਨੌਜਵਾਨ ਨੇ ਵਿਆਹ ਦੀ ਵਿਦਾਈ ਦੇ ਦਿਨ 5 ਲੋਕਾਂ ਉੱਤੇ ਗੱਡੀ ਚੜਾ ਦਿੱਤੀ।

Also Read : CM ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵੱਡੀ ਸੌਗਾਤ, ਕੀਤੇ ਕਈ ਵੱਡੇ ਐਲਾਨ

ਦਰਅਸਲ ਕਰਨਾਲ ਦੇ ਕਸਬਾ ਨੀਲੋਖੇੜੀ ਵਿਚ ਇਕ ਸੜਕ ਹਾਦਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਘਰ ਵਿਚ ਵਿਆਹ ਸਮਾਗਮ ਸੀ, ਮਹਿਮਾਨ ਆਏ ਹੋਏ ਸਨ। ਘਰ ਵਿਚ ਭਾੜ ਵਾਲਾ ਮਾਹੌਲ ਸੀ। ਪਿੰਡ ਦਾ ਇਕ ਲੜਕਾ ਜਿਸ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਜਾ ਚੁੱਕਿਆ ਸੀ ਕਿ ਤੇਜ਼ ਗੱਡੀ ਨਾ ਚਲਾਏ, ਫਿਰ ਵੀ ਗੱਡੀ ਤੇਜ਼ ਚਲਾ ਰਿਹਾ ਸੀ।

Also Read : ਸੁਖਬੀਰ ਬਾਦਲ ਦਾ ਸਿੱਧੂ ‘ਤੇ ਹਮਲਾ, ਕਿਹਾ-‘4 ਕੁ ਮਹੀਨੇ ਹੋਰ ਰੱਖ ਲੈਣ ਮੌਨ ਵਰਤ ਤਾਂ ਬਚ ਜਾਵੇਗਾ ਪੰਜਾਬ’

ਵਿਆਹ ਵਾਲੇ ਦਿਨ ਵੀ ਉਸ ਨੂੰ ਸਮਝਾਇਆ ਗਿਆ ਕਿ ਪਰ ਉਦੋਂ ਗੱਲ ਸ਼ਾਂਤ ਹੋ ਗਈ ਪਰ ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ। ਇਸ ਗੱਲ ਤੋਂ ਨਾਰਾਜ਼ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ ਹੀ ਘਰ ਦੇ ਬਾਹਰ ਖੜੇ 5 ਲੋਕਾਂ ਉੱਤੇ ਗੱਡੀ ਚੜਾ ਦਿੱਤੀ, ਜਿਸ ਵਿਚ ਇਕ ਮਹਿਲਾ ਸਣੇ 2 ਲੋਕਾਂ ਦੀ ਮੌਤ ਹੋ ਗਈ।

Also Read : ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਨਾਲ ਮੁਕਾਬਲਾ, JCO ਸਣੇ ਫੌਜ ਦੇ 5 ਜਵਾਨ ਸ਼ਹੀਦ

ਇਸ ਘਟਨਾ ਵਿਚ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਨੌਜਵਾਨ ਆਪਣੀ ਗੱਡੀ ਲੈ ਕੇ ਮੌਕੇ ਉੱਤੋਂ ਫਰਾਰ ਹੋ ਗਿਆ। ਕਰਨਾਲ ਦੇ ਐੱਸਪੀ ਗੰਗਾ ਰਾਮ ਪੁਨਿਆ ਨੇ ਮੌਕੇ ਦਾ ਜਾਇਜ਼ਾ ਲਿਆ। ਉਥੇ ਹੀ ਦੋਸ਼ੀ ਨੌਜਵਾਨ ਤੇ ਉਸ ਦੇ ਪਿਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਹੋ ਗਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਪੋਸਟਮਾਰਟਮ ਨਹੀਂ ਕਰਵਾਉਣਗੇ।

Leave a Reply

Your email address will not be published. Required fields are marked *