LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਨਾਲ ਮੁਕਾਬਲਾ, JCO ਸਣੇ ਫੌਜ ਦੇ 5 ਜਵਾਨ ਸ਼ਹੀਦ

11 oct j k

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਇਕ ਜੇਸੀਓ ਸਣੇ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਮੁਤਾਬਕ ਚਮਰੇਰ ਵਿਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਦੇ ਖਿਲਾਫ ਆਪ੍ਰੇਸ਼ਨ ਜਾਰੀ ਸੀ। ਇਸ ਦੌਰਾਨ ਇਕ ਜੇਸੀਓ ਤੇ ਫੌਜ ਦੇ 4 ਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕੇ।

Also Read : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਜਾਰੀ, ਕੋਲਾ ਸੰਕਟ ਸਣੇ ਕਈ ਮੁੱਦੇ ਜਾ ਰਹੇ ਵਿਚਾਰੇ

ਦੱਸਿਆ ਜਾ ਰਿਹਾ ਹੈ ਕਿ ਏਜੰਸੀਆਂ ਨੂੰ ਮੁਗਲ ਰੋਡ ਦੇ ਨੇੜੇ ਚਮਰੇਰ ਦੇ ਰਾਹੀਂ ਅੱਤਵਾਦੀਆਂ ਦੇ ਘੁਸਪੈਠ ਕਰਨ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਥੇ ਆਪ੍ਰੇਸ਼ਨ ਚਲਾਇਆ। ਅੱਜ ਸਵੇਰੇ ਤੋਂ ਹੀ ਇਥੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ। ਇਸ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ। ਫੌਜ ਨੇ ਵੀ ਇਕ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।

Also Read : Kashmir Encounter: ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਅਨੰਤਨਾਗ ਤੇ ਬਾਂਦੀਪੋਰਾ 'ਚ 2 ਅੱਤਵਾਦੀ ਢੇਰ

ਫੌਜ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਹ ਅੱਤਵਾਦੀ ਐੱਲਓਸੀ ਪਾਰ ਕਰ ਕੇ ਚਮਰੇਰ ਦੇ ਜੰਗਲ ਤੱਕ ਪਹੁੰਚ ਗਏ ਸਨ। ਇਹ ਜੰਗਲ ਤੋਂ ਬਾਹਰ ਨਾ ਜਾ ਸਕਣ ਇਸ ਲਈ ਪੂਰੇ ਇਲਾਕੇ ਦੇ ਚਾਰੇ ਪਾਸੇ ਘੇਰਾ ਬਣਾਇਆ ਗਿਆ ਹੈ। ਅਜੇ ਵੀ ਮੁਕਾਬਲਾ ਜਾਰੀ ਹੈ ਤੇ ਜੰਗਲ ਵਿਚ ਤਿੰਨ ਤੋਂ ਚਾਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਹੈ।

Also Read : ਪੰਜਾਬ 'ਚ ਬਿਜਲੀ ਸੰਕਟ: ਸੂਬੇ 'ਚ 13 ਅਕਤੂਬਰ ਤੱਕ ਲੱਗ ਸਕਦੇ ਨੇ ਬਿਜਲੀ ਦੇ ਮੋਟੇ ਕੱਟ

ਅਨੰਤਨਾਗ ਤੇ ਬਾਂਦੀਪੋਰਾ ਵਿਚ ਦੋ ਅੱਤਵਾਦੀ ਢੇਰ
ਅੱਤਵਾਦੀਆਂ ਦੇ ਖਿਲਾਫ ਅੱਜ ਸਵੇਰ ਤੋਂ ਹੀ ਫੌਜ ਦਾ ਆਪ੍ਰੇਸ਼ਨ ਜਾਰੀ ਹੈ। ਅੱਜ ਸਵੇਰੇ ਸੁਰੱਖਿਆ ਬਲਾਂ ਨੇ ਅਨੰਤਨਾਗ ਤੇ ਬਾਂਦੀਪੋਰਾ ਵਿਚ ਇਕ-ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਅਨੰਤਨਾਗ ਵਿਚ ਮਾਰੇ ਗਏ ਅੱਤਵਾਦੀ ਦੇ ਬਾਰੇ ਵਿਚ ਹੁਣ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਅਨੰਤਨਾਗ ਵਿਚ ਹੋਏ ਮੁਕਾਬਲੇ ਦੌਰਾਨ ਪੁਲਿਸ ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ ਹੈ। ਪਰ ਬਾਂਦੀਪੋਰਾ ਵਿਚ ਜਿਸ ਅੱਤਵਾਦੀ ਨੂੰ ਮਾਰਿਆ ਗਿਆ ਉਸ ਦਾ ਨਾਂ ਇਮਤਿਆਜ਼ ਡਾਰ ਸੀ, ਜੋ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਸੀ।

In The Market