ਜਲੰਧਰ : ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਸੜ੍ਹ ਕੇ ਸੁਆਹ

ਜਲੰਧਰ : ਜਲੰਧਰ ਸ਼ਹਿਰ ਦੇ ਅਰਬਨ ਅਸਟੇਟ ਫੇਸ-1 ਨੇੜੇ ਪੀ. ਪੀ. ਆਰ. ਮਾਲ ਰੋਡ ਨੇੜੇ ਇਕ ਕਬਾੜ ਦੇ ਗੋਦਾਮ ’ਚ ਭਿਆਨਕ ਅੱਗ ਲੱਗਣ ਦੀ ਸੂਚਨਾ…

ਜਲੰਧਰ : ਜਲੰਧਰ ਸ਼ਹਿਰ ਦੇ ਅਰਬਨ ਅਸਟੇਟ ਫੇਸ-1 ਨੇੜੇ ਪੀ. ਪੀ. ਆਰ. ਮਾਲ ਰੋਡ ਨੇੜੇ ਇਕ ਕਬਾੜ ਦੇ ਗੋਦਾਮ ’ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਅੱਗ ਲੱਗਣ ਤੋਂ ਬਾਅਦ ਧੂੰਆਂ ਇੰਨਾ ਜ਼ਿਆਦਾ ਫੈਲ ਗਿਆ ਕਿ ਕੂਲ ਰੋਡ ਚੌਂਕ ਤੱਕ ਅੱਗ ਦੀਆਂ ਲਪਟਾਂ ਵਿਖਾਈ ਦਿੱਤੀਆਂ। 

Also Read : ਗੱਡੀ ਤੇਜ਼ ਚਲਾਉਣ ਦੀ ਕੀਤੀ ਸ਼ਿਕਾਇਤ ਤਾਂ ਸਿਰਫਿਰੇ ਨੇ 5 ਲੋਕਾਂ ‘ਤੇ ਚੜਾ ਦਿੱਤੀ ਕਾਰ, 2 ਦੀ ਮੌਤ

ਗੋਦਾਮ ’ਚ ਲੱਗੀ ਅੱਗ ਫੈਲਦੀ ਹੋਈ ਨੇੜੇ ਸਥਿਤ ਝੁੱਗੀਆਂ ਦੇ ਕੋਲ ਪਹੁੰਚ ਗਈ ਅਤੇ ਕਈ ਝੁੱਗੀਆਂ ਵੀ ਅੱਗ ਦੀ ਲਪੇਟ ’ਚ ਆ ਗਈਆਂ ਹਨ। ਝੁੱਗੀਆਂ ’ਚ ਪਿਆ ਘਰੇਲੂ ਸਾਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਹੈ। ਇਸ ਵਿੱਚ ਕਰੀਬ 50-60 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ, ਪਰ ਵਾਹਨਾਂ’ ਚ ਪਾਣੀ ਨਾ ਹੋਣ ਕਾਰਨ ਲੋਕਾਂ ‘ਚ ਗੁੱਸਾ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *