ਬਟਾਲਾ ਨੂੰ ਜ਼ਿਲਾ ਬਣਾਉਣ ਦੀ ਉੱਠੀ ਮੰਗ, ਬਾਗੀ ਕੈਬਨਿਟ ਮੰਤਰੀਆਂ ਨੇ CM ਨੂੰ ਲਿੱਖੀ ਚਿੱਠੀ

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਕਲੇਸ਼ ਵਿਚਾਲੇ ਕੈਬਨਿਟ ਦੇ ਦੋ ਵੱਡੇ ਮੰਤਰੀਆਂ ਵਲੋਂ ਸੂਬਾ ਮੁੱਖ ਮੰਤਰੀ ਨੂੰ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਕੀਤੀ ਗਈ ਹੈ।…

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਕਲੇਸ਼ ਵਿਚਾਲੇ ਕੈਬਨਿਟ ਦੇ ਦੋ ਵੱਡੇ ਮੰਤਰੀਆਂ ਵਲੋਂ ਸੂਬਾ ਮੁੱਖ ਮੰਤਰੀ ਨੂੰ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮੰਗ ਬਾਗੀ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਗਈ ਹੈ।

ਪੜੋ ਹੋਰ ਖਬਰਾਂ: ਚੋਰਾਂ ਦਾ ਕਾਰਨਾਮਾ! ਬੱਸ ਅੱਡੇ ਤੋਂ ਚੋਰੀ ਕਰ ਲੈ ਗਏ ਹਰਿਆਣਾ ਰੋਡਵੇਜ਼ ਦੀ ਬੱਸ

ਮਿਲੀ ਜਾਣਕਾਰੀ ਮੁਤਾਬਕ ਦੋਵਾਂ ਕੈਬਨਿਟ ਮੰਤਰੀਆਂ ਵਲੋਂ ਪੰਜਾਬ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਮੁੱਖ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਗਿਆ ਹੈ। ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਤੋਂ ਇਲਾਵਾ ਇਨ੍ਹਾਂ ਮੰਤਰੀਆਂ ਵਲੋਂ ਦੋ ਸਬਡਿਵੀਜ਼ਨਾਂ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ। ਫਤਿਹਗੜ੍ਹ ਚੁੜੀਆਂ ਤੇ ਸ੍ਰੀ ਹਰਿਗੋਬਿੰਦਪੁਰ ਨੂੰ ਸਬਡਿਵੀਜ਼ਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਮਲੇਰਕੋਟਲਾ ਨੂੰ ਪੰਜਾਬ ਮੁੱਖ ਮੰਤਰੀ ਵਲੋਂ 23ਵਾਂ ਜ਼ਿਲਾ ਬਣਾਇਆ ਗਿਆ ਸੀ ਤੇ ਉਸ ਤੋਂ ਪਹਿਲਾਂ ਤੋਂ ਹੀ ਬਟਾਲਾ ਨੂੰ ਵੀ ਜ਼ਿਲਾ ਐਲਾਨ ਕਰਨ ਦੀ ਮੰਗ ਉੱਠਦੀ ਰਹੀ ਹੈ। ਦੱਸ ਦਈਏ ਕਿ ਬਟਾਲਾ ਇਤਿਹਾਸਿਕ ਤੌਰ ਉੱਤੇ ਬਹੁਤ ਮਹੱਤਤਾ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਦਾ ਬਟਾਲਾ ਵਿਚ ਹੀ ਵਿਆਹ ਹੋਇਆ ਸੀ। 

ਪੜੋ ਹੋਰ ਖਬਰਾਂ: ਸੁਮੇਧ ਸੈਣੀ ਖਿਲਾਫ ਜਾਂਚ ਵਿਚ ਸ਼ਾਮਲ ਅਧਿਕਾਰੀ ‘ਤੇ ਅਣਪਛਾਤਿਆਂ ਵਲੋਂ ਹਮਲਾ, ਹਸਪਤਾਲ ਦਾਖਲ

ਇਸ ਸਮੇਂ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕਾਂਗਰਸ ਵਿਚ ਚੱਲ ਰਹੇ ਕਲੇਸ਼ ਵਿਚਾਲੇ ਕੀ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਗੀ ਨੇਤਾਵਾਂ ਨੂੰ ਮੁਲਾਕਾਤ ਦਾ ਸਮਾਂ ਦੇਣਗੇ। ਕੀ ਉਹ ਉਨ੍ਹਾਂ ਦੀ ਮੰਗ ਮੰਨਣ ਲਈ ਤਿਆਰ ਹੋਣਗੇ ਕਿਉਂਕਿ ਬੀਤੇ ਸਮੇਂ ਦੌਰਾਨ ਇਸੇ ਕਲੇਸ਼ ਕਾਰਨ ਪੰਜਾਬ ਕਾਂਗਰਸ ਦੋ ਧੜਿਆਂ ਵਿਚ ਵੰਡੀ ਗਈ ਸੀ। 

ਪੜੋ ਹੋਰ ਖਬਰਾਂ: SBI ਗਾਹਕਾਂ ਲਈ ਅਹਿਮ ਖਬਰ! ਕੁਝ ਸਮੇਂ ਲਈ ਬੰਦ ਰਹੇਗੀ ਬੈਂਕਿੰਗ ਸਰਵਿਸ

Leave a Reply

Your email address will not be published. Required fields are marked *