ਨਵੀਂ ਦਿੱਲੀ : ਮੁਕੇਸ਼ ਅੰਬਾਨੀ (Mukesh Ambani) ਦੀ ਕੰਪਨੀ ਰਿਲਾਇੰਸ ਜਿਓ (Company Reliance Jio) ਨੇ ਹਰ ਸਾਲ ਦੀ ਤਰ੍ਹਾਂ ਆਪਣਾ ਹੈਪੀ ਨਿਊ ਯੀਅਰ ਆਫਰ (Happy New Year offer) ਲਾਂਚ ਕਰ ਦਿੱਤਾ ਹੈ। ਇਸ ਆਫਰ ਵਿਚ ਕੰਪਨੀ ਪੂਰੇ ਸਾਲ ਵਾਲਾ ਰੀਚਾਰਜ (ਰੀਚਾਰਜ) ਕਰਵਾਉਣ ‘ਤੇ ਜ਼ਿਆਦਾ ਵੈਲੀਡਿਟੀ ਟਾਈਮ ਆਫਰ (Validity time offer) ਕਰ ਰਹੀ ਹੈ। ਇਹ ਆਫਰ ਕ੍ਰਿਸਮਸ (Offer Christmas) ਦੇ ਮੌਕੇ ‘ਤੇ ਸ਼ਨੀਵਾਰ ਨੂੰ ਹੀ ਲਾਂਚ ਕੀਤਾ ਗਿਆ ਹੈ। ਇਸ ਆਫਰ ਦੇ ਤਹਿਤ 2 ਜਨਵਰੀ ਤੱਕ ਰੀਚਾਰਜ ਕਰਵਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਇਹ ਪਲਾਨ 1 ਜਨਵਰੀ ਨੂੰ ਲੈਂਦੇ ਹੋ ਉਦੋਂ 2022 ਵਿਚ ਪੂਰਾ ਸਾਲ ਤੁਹਾਨੂੰ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਹੋਵੇਗੀ। Also Read : ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਦਾ ਵੱਡਾ ਬਿਆਨ
ਜਿਓ ਨੇ ਆਪਣੇ 2545 ਰੁਪਏ ਵਾਲੇ ਪਲਾਨ ਨੂੰ ਹੈਪੀ ਨਿਊ ਯੀਅਰ ਪਲਾਨ ਵਿਚ ਬਦਲ ਦਿੱਤਾ ਹੈ। ਪਹਿਲਾਂ ਇਸ ਪਲਾਨ ਵਿਚ 336 ਦਿਨ ਦੀ ਵੈਲੀਡਿਟੀ ਮਿਲ ਰਹੀ ਸੀ, ਜਿਸ ਨੂੰ ਵਧਾ ਕੇ ਹੁਣ 365 ਦਿਨ ਕਰ ਦਿੱਤਾ ਗਿਆ ਹੈ ਯਾਨੀ ਕੰਪਨੀ ਇਸ ਰੀਚਾਰਜ ‘ਤੇ ਗਾਹਕਾਂ ਨੂੰ ਹੁਣ 29 ਦਿਨ ਦਾ ਜ਼ਿਆਦਾ ਵੈਲੀਡਿਟੀ ਟਾਈਮ ਆਫਰ ਕਰ ਰਹੀ ਹੈ। ਕੁਲ ਮਿਲਾ ਕੇ ਤੁਹਾਨੂੰ ਸਿੰਗਲ ਰੀਚਾਰਜ ‘ਤੇ ਪੂਰੇ ਸਾਲ ਦੀ ਵੈਲੀਡਿਟੀ ਮਿਲੇਗੀ। Also Read : ਲੁਧਿਆਣਾ ਬਲਾਸਟ ਮਾਮਲੇ ਵਿਚ ਪੁਲਿਸ ਨੂੰ ਮਿਲੀ ਇਕ ਹੋਰ ਵੱਡੀ ਸਫਲਤਾ
ਕੰਪਨੀ 2545 ਰੁਪਏ ਵਾਲੇ ਹੈਪੀ ਨਿਊ ਯੀਅਰ ਪਲਾਨ ਵਿਚ 365 ਦਿਨ ਤੱਕ ਰੋਜ਼ਾਨਾ 1.5 ਜੀ.ਬੀ. ਡੇਟਾ ਦੇਵੇਗੀ ਯਾਨੀ ਯੂਜ਼ਰ ਨੂੰ ਇਸ ਸਾਲ ਪਲਾਨ ਵਿਚ ਕੁਲ 504 ਜੀ.ਬੀ. ਡੇਟਾ ਦਿੱਤਾ ਜਾਵੇਗਾ। ਡੇਲੀ ਲਿਮਿਟ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘਟਾ ਕੇ 64 ਕੇ.ਬੀ.ਪੀ.ਐੱਸ. ਹੋ ਜਾਵੇਗੀ। ਪਲਾਨ ਵਿਚ ਅਨਲਿਮਟਿਡ ਵਾਈਸ ਕਾਲਿੰਗ ਦੇ ਨਾਲ ਡੇਲੀ 100 ਐੱਸ.ਐੱਮ.ਐੱਸ. ਵੀ ਫ੍ਰੀ ਮਿਲਣਗੇ। ਇਸ ਦੇ ਨਾਲ ਜਿਓ ਦੇ ਐਪਸ ਜਿਵੇਂ, ਜਿਓ ਟੀ.ਵੀ., ਜਿਓ ਸਿਨੇਮਾ, ਜਿਓ ਸਾਵਨ ਮਿਊਜ਼ਿਕ, ਜਿਓ ਨਿਊਜ਼ ਜਾਂ ਹੋਰ ਦਾ ਸਬਸਕ੍ਰਿਪਸ਼ਨ ਵੀ ਫ੍ਰੀ ਦਿੱਤਾ ਜਾਵੇਗਾ। 2545 ਰੁਪਏ ਵਾਲੇ ਪਲਾਨ ‘ਚ ਪਹਿਲਾਂ 336 ਦਿਨਾਂ ਦੀ ਵੈਲੀਡਿਟੀ ਮਿਲ ਰਹੀ ਸੀ। ਜਿਸ ਨੂੰ ਵਧਾ ਕੇ 365 ਦਿਨ ਕਰ ਦਿੱਤਾ ਗਿਆ ਹੈ ਯਾਨੀ ਯੂਜ਼ਰ ਨੂੰ 29 ਦਿਨ ਦੀ ਵੈਲੀਡਿਟੀ ਐਕਸਟ੍ਰਾ ਦਿੱਤੀ ਜਾ ਰਹੀ ਹੈ। ਜਿਓ ਦੇ 28 ਦਿਨ ਦੀ ਵੈਲੀਡਿਟੀ ਵਾਲੇ ਡੇਲੀ 1.5 ਜੀ.ਬੀ. ਡੇਟਾ ਪਲਾਨ ਦੀ ਕੀਮਤ 239 ਰੁਪਏ ਹੈ ਯਾਨੀ ਹੈਪੀ ਨਿਊ ਯੀਅਰ ਪਲਾਨ ਨਾਲ ਹੁਣ ਗ੍ਰਾਹਕ ਦੇ 239 ਰੁਪਏ ਬੱਚ ਜਾਣਗੇ।





