LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਦਾ ਵੱਡਾ ਬਿਆਨ

tomar

ਨਵੀਂ ਦਿੱਲੀ: ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ (Union Minister Narendra Singh Tomar) ਨੇ ਵਾਪਸ ਲਏ ਜਾ ਚੁੱਕੇ ਖੇਤੀ ਕਾਨੂੰਨਾਂ (Agricultural laws) 'ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਮਹਾਰਾਸ਼ਟਰ ਦਾ ਨਾਗਪੁਰ (Nagpur, Maharashtra) ਵਿਚ ਇਕ ਪ੍ਰੋਗਰਾਮ (Program) ਨੂੰ ਸੰਬੋਧਿਤ ਕਰਦੇ ਹੋਏ ਤੋਮਰ (Tomar) ਨੇ ਕਿਹਾ ਕਿ ਖੇਤੀ ਕਾਨੂੰਨ (Agricultural law) 70 ਸਾਲ ਦੀ ਆਜ਼ਾਦੀ ਤੋਂ ਬਾਅਦ ਲਾਇਆ ਗਿਆ ਸਭ ਤੋਂ ਵੱਡਾ ਰਿਫਾਰਮ ਸੀ। ਪਰ ਕੁਝ ਲੋਕਾਂ ਦੇ ਵਿਰੋਧ ਤੋਂ ਬਾਅਦ ਉਸ ਨੂੰ ਵਾਪਸ ਲੈਣਾ ਪਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਕ ਕਦਮ ਪਿੱਛੇ ਜ਼ਰੂਰ ਹਟੇ ਹਾਂ ਪਰ ਦੁਬਾਰਾ ਅੱਗੇ ਵਧਣਗੇ। Also Read : ਲੁਧਿਆਣਾ ਬਲਾਸਟ ਮਾਮਲੇ ਵਿਚ ਪੁਲਿਸ ਨੂੰ ਮਿਲੀ ਇਕ ਹੋਰ ਵੱਡੀ ਸਫਲਤਾ

ਸਰਕਾਰ ਅੱਗੇ ਦੇ ਬਾਰੇ ਵਿਚ ਸੋਚ ਰਹੀ ਹਾਂ, ਅਸੀਂ ਨਿਰਾਸ਼ ਨਹੀਂ ਹੈ। ਕਿਸਾਨ ਭਾਰਤ ਦੀ ਰੀੜ੍ਹ ਹਨ।ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ 'ਤੇ 19 ਨਵੰਬਰ 2021 ਨੂੰ ਆਪਣੇ ਸੰਬੋਧਨ ਵਿਚ ਤਿੰਨਾਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਸੰਸਦ ਵਿਚ ਕਾਨੂੰਨ ਵਾਪਸ ਲੈਣ ਤੋਂ ਬਾਅਦ 1 ਦਸੰਬਰ ਨੂੰ ਰਾਸ਼ਟਰਪਤੀ ਨੇ ਇਸ 'ਤੇ ਅੰਤਿਮ ਮੋਹਰ ਲਗਾਈ। ਇਸ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਦਾਅ ਮੰਨਿਆ ਜਾ ਰਿਹਾ ਹੈ। Also Read : ਪੰਜਾਬ ਦੀ ਸਿਆਸਤ ਵਿਚ ਧਮਾਕਾ, ਕਿਸਾਨ ਆਗੂਆਂ ਨੇ ਬਣਾਇਆ ਸੰਯੁਕਤ ਸਮਾਜ ਮੋਰਚਾ

17 ਸਤੰਬਰ 2020 ਨੂੰ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ 'ਤੇ ਦੇਸ਼ ਦੇ ਇਤਿਹਾਸ ਦਾ ਸਭ ਤੋਂ ਲੰਬਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ। ਪੰਜਾਬ ਤੋਂ ਸੁਲਗਦਾ ਅੰਦੋਲਨ ਦੀ ਚੰਗਿਆੜੀ ਪੂਰੇ ਦੇਸ਼ ਵਿਚ ਫੈਲ ਗਈ ਸੀ। ਹਜ਼ਾਰਾਂ ਕਿਸਾਨਾਂ ਨੇ ਦਿੱਲੀ ਚਲੋ ਮੁਹਿੰਮ ਦੇ ਹਿੱਸੇ ਦੇ ਰੂਪ ਵਿਚ ਕਾਨੂੰਨ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਦੀ ਮੰਗ ਕੀਤੀ ਅਤੇ ਦਿੱਲੀ ਕੂਚ ਕੀਤਾ ਸੀ। ਪੰਜਾਬ, ਹਰਿਆਣਾ, ਯੂ.ਪੀ. ਰਾਜਸਥਾਨ ਸਮੇਤ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੇ 378 ਦਿਨ ਤੱਕ ਦਿੱਲੀ ਦੀ ਘੇਰਾਬੰਦੀ ਕੀਤੀ ਹੋਈ ਸੀ।

In The Market