‘Lock Upp 2’ ‘ਚ ਹਰਸ਼ਦ ਚੋਪੜਾ ਤੇ ਸ਼ਿਵਾਂਗੀ ਜੋਸ਼ੀ ਦੇ ਰਿਸ਼ਤੇ ‘ਤੇ ਰਾਮ ਕਪੂਰ ਦਾ ਵੱਡਾ ਖੁਲਾਸਾ, Mr. Kapoor ਨੇ ਖੋਲ੍ਹੇ ਰਿਸ਼ਤੇ ਦੇ ਰਾਜ਼

ਮੁੰਬਈ : ਮਸ਼ਹੂਰ ਰਿਐਲਿਟੀ ਸ਼ੋਅ Lock Upp 2 ਇਨੀਂ ਦਿਨੀਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਸ਼ੋਅ ਦਾ ਇੱਕ ਤਾਜ਼ਾ ਐਪੀਸੋਡ ਉਸ ਵੇਲੇ ਚਰਚਾ ਦਾ ਵਿਸ਼ਾ…

ਮੁੰਬਈ : ਮਸ਼ਹੂਰ ਰਿਐਲਿਟੀ ਸ਼ੋਅ Lock Upp 2 ਇਨੀਂ ਦਿਨੀਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਸ਼ੋਅ ਦਾ ਇੱਕ ਤਾਜ਼ਾ ਐਪੀਸੋਡ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਦਿੱਗਜ ਅਦਾਕਾਰ ਰਾਮ ਕਪੂਰ ਨੇ ਇੱਕ ਹੋਰ ਪ੍ਰਤੀਯੋਗੀ ਨਾਲ ਗੱਲਬਾਤ ਕਰਦਿਆਂ ਹਰਸ਼ਦ ਚੋਪੜਾ ਅਤੇ ਸ਼ਿਵਾਂਗੀ ਜੋਸ਼ੀ ਦੇ ਰਿਸ਼ਤੇ ‘ਤੇ ਖੁੱਲ੍ਹ ਕੇ ਗੱਲ ਕੀਤੀ। ਸ਼ੋਅ ਦੇ ਕਈ Competitors ਨੂੰ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਵਿਚਕਾਰ ਦੋਸਤੀ ਤੋਂ ਵੀ ਵੱਧ ਕੇ ਕੁਝ ਹੈ। ਰਾਮ ਕਪੂਰ ਨੇ ਇਸ ਮਾਮਲੇ ‘ਤੇ ਆਪਣੀ ਬੇਬਾਕ ਰਾਏ ਰੱਖੀ ਹੈ।

“ਹਰਸ਼ਦ, ਸ਼ਿਵਾਂਗੀ ਲਈ ਖੇਡ ਰਿਹਾ ਹੈ ਸ਼ੋਅ”

ਦੂਜੇ ਪ੍ਰਤੀਯੋਗੀ ਨਾਲ ਗੱਲ ਕਰਦਿਆਂ ਰਾਮ ਕਪੂਰ ਨੇ ਕਿਹਾ ਕਿ “ਹਰਸ਼ਦ ਇਸ ਸ਼ੋਅ ਵਿੱਚ ਸ਼ਿਵਾਂਗੀ ਲਈ ਖੇਡ ਰਿਹਾ ਹੈ। ਜੇਕਰ ਸ਼ਿਵਾਂਗੀ ਸ਼ੋਅ ਜਿੱਤਣ ਦੇ ਨਜ਼ਦੀਕ ਹੋਵੇਗੀ, ਤਾਂ ਹਰਸ਼ਦ ਖੁਦ ਪਿੱਛੇ ਹਟ ਜਾਵੇਗਾ। ਇਹ ਬਿਲਕੁਲ ਸਾਫ਼ ਹੈ ਕਿ ਉਹ ਸ਼ਿਵਾਂਗੀ ਨੂੰ ਬਹੁਤ ਪਿਆਰ ਕਰਦਾ ਹੈ, ਪਰ ਚੁੱਪਚਾਪ। ਜਿਸ ਤਰ੍ਹਾਂ ਉਸ ਦਿਨ ਉਹ ਸ਼ਿਵਾਂਗੀ ਲਈ ਰੋਇਆ ਸੀ, ਉਸ ਤੋਂ ਉਸ ਦੇ ਦਿਲ ਦੀ ਗੱਲ ਸਾਰਿਆਂ ਦੇ ਸਾਹਮਣੇ ਆ ਗਈ ਹੈ।”

ਰਾਮ ਕਪੂਰ ਨੇ ਸ਼ਿਵਾਂਗੀ ‘ਤੇ ਚੁੱਕੇ ਸਵਾਲ

ਰਾਮ ਕਪੂਰ ਨੇ ਇਸ ਰਿਸ਼ਤੇ ਨੂੰ ਇਕਤਰਫ਼ਾ ਦੱਸਦਿਆਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪਿਆਰ ਦੋਵਾਂ ਪਾਸਿਆਂ ਤੋਂ ਨਹੀਂ ਹੈ। ਸ਼ਿਵਾਂਗੀ ਭਲੀਭਾਂਤ ਜਾਣਦੀ ਹੈ ਕਿ ਹਰਸ਼ਦ ਉਸ ਨੂੰ ਪਸੰਦ ਕਰਦਾ ਹੈ ਅਤੇ ਉਹ ਇਸ ਗੱਲ ਦਾ ਪੂਰਾ ਫਾਇਦਾ ਉਠਾ ਰਹੀ ਹੈ। ਰਾਮ ਮੁਤਾਬਕ, ਸ਼ਿਵਾਂਗੀ ਹਰਸ਼ਦ ਲਈ ਬਿਲਕੁਲ ਵੀ ਸਹੀ ਲੜਕੀ ਨਹੀਂ ਹੈ, ਪਰ ਇਸ ਸਭ ਲਈ ਉਹ ਹਰਸ਼ਦ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ ਜੋ ਇੰਨਾ ਸਭ ਕੁਝ ਸਹਿ ਰਿਹਾ ਹੈ।

ਕੀ ਹੈ ‘ਲਾਕਅੱਪ 2’ ਦਾ ਕਨਸੈਪਟ?

ਦੱਸਣਯੋਗ ਹੈ ਕਿ ਇਸ ਵਿਵਾਦਿਤ ਰਿਐਲਿਟੀ ਸ਼ੋਅ ‘ਲਾਕਅੱਪ 2’ ਨੂੰ ਸੁਪਰਸਟਾਰ ਰਿਤੇਸ਼ ਦੇਸ਼ਮੁੱਖ ਅਤੇ ਮਸ਼ਹੂਰ ਕੋਰੀਓਗ੍ਰਾਫਰ-ਡਾਇਰੈਕਟਰ ਫਰਾਹ ਖਾਨ ਹੋਸਟ ਕਰ ਰਹੇ ਹਨ। ਸ਼ੋਅ ਵਿੱਚ ਸੈਲੀਬ੍ਰਿਟੀਜ਼ ਨੂੰ ਇੱਕ ਜੇਲ੍ਹ ਵਰਗੇ ਮਾਹੌਲ ਵਿੱਚ ਕੈਦੀ ਬਣਾ ਕੇ ਰੱਖਿਆ ਜਾਂਦਾ ਹੈ, ਜਿੱਥੇ ਉਹ ਬਾਹਰੀ ਦੁਨੀਆ ਅਤੇ ਹਰ ਤਰ੍ਹਾਂ ਦੀਆਂ ਸੁਖ-ਸਹੂਲਤਾਂ ਤੋਂ ਦੂਰ ਰਹਿੰਦੇ ਹਨ। ਖੇਡ ਵਿੱਚ ਬਣੇ ਰਹਿਣ ਲਈ ਉਨ੍ਹਾਂ ਨੂੰ ਕਈ ਔਖੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਹਾਲ ਹੀ ਵਿੱਚ ਬਾਲੀਵੁੱਡ ਸਟਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਇਸ ਸ਼ੋਅ ਵਿੱਚੋਂ ਬਾਹਰ ਹੋਈ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਪ੍ਰੈਗਨੈਂਸੀ ਦੇ ਆਖਰੀ ਮਹੀਨਿਆਂ ‘ਚ ਵੀ Deepika Padukone ਨੇ ਕੀਤੇ ਖ਼ਤਰਨਾਕ ਸਟੰਟ: ਅੱਲੂ ਅਰਜੁਨ ਦੀ ਫ਼ਿਲਮ ‘ਰਾਕਾ’ ਲਈ ਦਿਖਾਇਆ ਬੇਮਿਸਾਲ ਜਜ਼ਬਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *