ਮੁੰਬਈ : ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਕੰਮ ਪ੍ਰਤੀ ਸਮਰਪਣ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਅੱਜਕੱਲ੍ਹ ਉਹ ਮੈਟਰਨਿਟੀ ਲੀਵ ‘ਤੇ ਹੈ, ਪਰ ਇਸ ਬ੍ਰੇਕ ‘ਤੇ ਜਾਣ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਮੈਗਾ-ਬਜਟ ਫ਼ਿਲਮ ‘ਰਾਕਾ’ (Raaka) ਲਈ ਆਪਣੇ ਹਿੱਸੇ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਮਸ਼ਹੂਰ ਨਿਰਦੇਸ਼ਕ ਐਟਲੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਸਾਊਥ ਸੁਪਰਸਟਾਰ ਅੱਲੂ ਅਰਜੁਨ ਮੁੱਖ ਭੂਮਿਕਾ ਵਿੱਚ ਹਨ।
ਦੀਪਿਕਾ ਪਾਦੂਕੋਣ ਨੇ ਆਪਣੀ ਪ੍ਰੈਗਨੈਂਸੀ ਦੇ ਅਖੀਰਲੇ ਮਹੀਨਿਆਂ Third Trimester ਵਿੱਚ ਵੀ ਫ਼ਿਲਮ ਦੀ ਸ਼ੂਟਿੰਗ ਬਿਨਾਂ ਰੁਕੇ ਜਾਰੀ ਰੱਖੀ। ਉਹ ਲਗਭਗ ਹਰ ਰੋਜ਼ ਸ਼ੂਟ ‘ਤੇ ਆਉਂਦੀ ਰਹੀ ਤਾਂ ਜੋ ਪ੍ਰੋਜੈਕਟ ਸਮੇਂ ਸਿਰ ਪੂਰਾ ਹੋ ਸਕੇ, ਅਦਾਕਾਰਾ ਨੇ ਰਾਤ ਦੇ ਸਮੇਂ (Night Shifts) ਵੀ ਕੰਮ ਕੀਤਾ। ਸਰੀਰਕ ਤੌਰ ‘ਤੇ ਬੇਹੱਦ ਥਕਾ ਦੇਣ ਵਾਲੇ ਅਤੇ ਮੁਸ਼ਕਲ ਐਕਸ਼ਨ ਸੀਨਜ਼ ਨੂੰ ਵੀ ਉਨ੍ਹਾਂ ਨੇ ਖੁਦ ਬੜੀ ਮੁਹਾਰਤ ਨਾਲ ਅੰਜਾਮ ਦਿੱਤਾ।
ਦੀਪਿਕਾ ਦੇ ਇਸ ਜਜ਼ਬੇ ਨੂੰ ਦੇਖ ਕੇ ਫ਼ਿਲਮ ਦੀ ਸਾਰੀ ਟੀਮ ਹੈਰਾਨ ਸੀ। ਸ਼ੂਟਿੰਗ ਦੌਰਾਨ ਸੈੱਟ ‘ਤੇ ਮੌਜੂਦ ਇੱਕ ਕਰੂ ਮੈਂਬਰ ਨੇ ਦੱਸਿਆ ਕਿ “ਦੀਪਿਕਾ ਮੈਟਰਨਿਟੀ ਬ੍ਰੇਕ ‘ਤੇ ਜਾਣ ਤੋਂ ਪਹਿਲਾਂ ਹਰ ਹਾਲ ਵਿੱਚ ਆਪਣੀ ਸ਼ੂਟਿੰਗ ਖ਼ਤਮ ਕਰਨ ਲਈ ਦ੍ਰਿੜ ਸੀ। ਕੁਝ ਐਕਸ਼ਨ ਸੀਨ ਬੇਹੱਦ ਚੁਣੌਤੀਪੂਰਨ ਅਤੇ ਜੋਖਮ ਭਰੇ ਸਨ, ਪਰ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਇਨ੍ਹਾਂ ਨੂੰ ਬਾਖ਼ੂਬੀ ਨਿਭਾਇਆ। ਉਨ੍ਹਾਂ ਦੇ ਇਸ ਫੋਕਸ ਅਤੇ ਲਗਨ ਨੇ ਸੈੱਟ ‘ਤੇ ਮੌਜੂਦ ਹਰ ਇੱਕ ਇਨਸਾਨ ਨੂੰ ਬਹੁਤ ਪ੍ਰੇਰਿਤ ਕੀਤਾ ਹੈ।” ਦੀਪਿਕਾ, ਜੋ ਆਮ ਤੌਰ ‘ਤੇ ਕੰਮ ਦੇ ਤੈਅ ਘੰਟਿਆਂ ਅਤੇ ਨਿੱਜੀ ਜ਼ਿੰਦਗੀ ਵਿਚਾਲੇ ਸੰਤੁਲਨ (Work-Life Balance) ਰੱਖਣ ਦੀ ਵਕਾਲਤ ਕਰਦੀ ਹੈ, ਨੇ ਇਸ ਵਾਰ ਪ੍ਰੋਡਕਸ਼ਨ ਹਾਊਸ ਨੂੰ ਦੇਰੀ ਤੋਂ ਬਚਾਉਣ ਲਈ ਆਪਣੇ ਨਿਯਮਾਂ ਤੋਂ ਪਰੇ ਜਾ ਕੇ ਕੰਮ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

