ਗੜ੍ਹਦੀਵਾਲਾ-ਹੁਸ਼ਿਆਰਪੁਰ ਤੋਂ ਦਸੂਹਾ ਰੋਡ ਸਰਕਾਰੀ ਹਸਪਤਾਲ ਨੇੜੇ ਕਹਿਰ ਵਾਪਰਿਆ। ਇਕ ਐਕਸਯੂਵੀ ਕਾਰ ਤੇ ਐਕਟਿਵਾ ਸਕੂਟਰੀ ਵਿਚਾਲੇ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿਚ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਹੋ ਗਈ। ਉਹ ਖੁਦ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।
ਜਾਣਕਾਰੀ ਅਨੁਸਾਰ ਤਕਰੀਬਨ ਅੱਜ ਸਵੇਰੇ 7 ਵਜੇ ਦੇ ਕਰੀਬ ਲਖਵੀਰ ਸਿੰਘ (54) ਪੁੱਤਰ ਸੋਹਣ ਸਿੰਘ ਤੇ ਬਲਜਿੰਦਰ ਕੌਰ (45) ਪਤਨੀ ਲਖਵੀਰ ਸਿੰਘ ਵਾਸੀ ਢੋਲੋਵਾਲ ਥਾਣਾ ਗੜ੍ਹਦੀਵਾਲਾ ਤੋਂ ਐਕਟਿਵਾ ਸਕੂਟਰੀ ਨੰਬਰ ਪੀ. ਬੀ.-21ਜੀ-5908 'ਤੇ ਸਵਾਰ ਹੋ ਕੇ ਭੂਆ ਦੇ ਅਫ਼ਸੋਸ ਕਰਨ ਲਈ ਪਿੰਡ ਨੰਗਲ ਈਸ਼ਰ ਹਰਿਆਣਾ ਵੱਲ ਜਾ ਰਹੇ ਸਨ। ਸਰਕਾਰੀ ਹਸਪਤਾਲ ਭੂੰਗਾ ਨੇੜੇ ਪੁੱਜੇ ਤਾਂ ਆਂਧਰਾ ਪ੍ਰਦੇਸ਼ ਤੋਂ ਜੰਮੂ-ਕਸ਼ਮੀਰ ਜਾ ਰਹੀ ਐਕਸਯੂਵੀ ਗੱਡੀ ਨੰਬਰ ਏ.ਪੀ.-39 ਕਿਊ. ਐੱਫ਼.-0039 ਨੇ ਸਾਹਮਣਿਓਂ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਵਿਚ ਲਖਵੀਰ ਸਿੰਘ ਦੀ ਮੌਤ ਹੋ ਗਈ ਤੇ ਪਤਨੀ ਬਲਜਿੰਦਰ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।
ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਔਰਤ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਭੂੰਗਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਮੋਰਚਰੀ ਵਿਚ ਜਮ੍ਹਾ ਕਰਵਾ ਦਿੱਤੀ ਹੈ। ਦੱਸਣਯੋਗ ਹੈ ਕਿ ਐੱਨਆਰਆਈ ਲਖਵੀਰ ਸਿੰਘ ਤੇ ਐੱਨ. ਆਰ. ਆਈ. ਬਲਜਿੰਦਰ ਕੌਰ ਆਪਣੀ ਇਕੋ ਇਕ ਬੇਟੀ ਨਾਲ 10-15 ਕੁ ਦਿਨ ਪਹਿਲਾਂ ਹੀ ਜਰਮਨ ਤੋਂ ਆਪਣੇ ਪਿੰਡ ਆਏ ਸਨ। ਪੁਲਿਸ ਚੌਕੀ ਭੂੰਗਾ ਦੇ ਇੰਚਾਰਜ ਏ. ਐੱਸ. ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਵਲੀ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਗੱਡੀ ਪੁਲਿਸ ਨੇ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕੀਤੀ ਜਾਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of coconut : नारियल का सेवन गर्भवती महिलाओं के लिए फायदेमंद है या नही ? जानें
Punjab Farmers Protest: खनौरी बॉर्डर पर 111 किसान आमरण अनशन पर; भारी पुलिस फोर्स तैनात
Indore Fire News: शॉपिंग मॉल में लगी आग; कपड़े की दुकान में 2 करोड़ का माल जलकर राख