LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Weather Update : ਵਧੇਗਾ ਪਾਰਾ, ਤਪੇਗੀ ਧਰਤੀ, ਸ਼ੁਰੂ ਹੋਣ ਜਾ ਰਿਹੈ 'ਨੌਤਪਾ', ਮਾਨਸੂਨ ਦੀ ਉਡੀਕ, ਜਾਣੋ ਕਦੋਂ ਪੁੱਜੇਗਾ ਪੰਜਾਬ

summers news loo mon

Weather Update : ਚੜ੍ਹਦੇ ਜੇਠ ਮਹੀਨੇ ਤੋਂ ਹੀ ਆਪਣੇ ਰੰਗ ਵਿਖਾ ਰਹੀ ਗਰਮੀ ਦਾ ਕਹਿਰ ਹਾਲੇ ਜਾਰੀ ਹੈ। ਪੰਜਾਬ ਸਮੇਤ ਦੇਸ਼ ਦੇ ਲੋਕ ਗਰਮੀ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ। ਉਧਰ, ਮੌਸਮ ਵਿਭਾਗ ਨੇ ਸੂਬੇ ’ਚ ਰੈੱਡ ਅਲਰਟ ਜਾਰੀ ਕੀਤਾ ਹੈ। ਆਉਣ ਵਾਲੇ ਦਿਨਾਂ ਵਿਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ। ਮੌਸਮ ਵਿਭਾਗ ਨੇ ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਬਾਕੀ ਸਾਰੇ 19 ਜ਼ਿਲ੍ਹਿਆਂ ਨੂੰ ਆਰੇਂਜ ਅਲਰਟ ’ਤੇ  ਪਾ ਦਿਤਾ ਹੈ। ਲਗਾਤਾਰ ਵਧਦਾ ਤਾਪਮਾਨ ਹੁਣ 47-48 ਡਿਗਰੀ ਤਕ ਪਹੁੰਚ ਚੁੱਕਾ ਹੈ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਗਰਮੀ ਪਿਛਲੇ ਸਾਰੇ ਰਿਕਾਰਡ ਤੋੜਨ ਵਾਲੀ ਹੈ। ਪੰਜਾਬ ਵਿਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋਵੇਗਾ। ਇਹ ਉਹ ਦਿਨ ਹਨ ਜਦੋਂ ਸੂਰਜ ਧਰਤੀ ਦੇ ਸੱਭ ਤੋਂ ਨੇੜੇ ਹੋਵੇਗਾ। ਇਸ ਕਾਰਨ ਸੂਰਜ ਹੋਰ ਤਪੇਗਾ ਤੇ ਧਰਤੀ ਹੋਰ ਗਰਮ ਹੋਵੇਗੀ।
ਉਧਰ, ਗਰਮੀ ਤੋਂ ਰਾਹਤ ਪਾਉਣ ਲਈ ਹਰ ਕੋਈ ਮਾਨਸੂਨ ਆਸਰੇ ਹੈ। ਭਾਰਤ ਦੇ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਦੱਖਣੀ-ਪੱਛਮੀ ਮਾਨਸੂਨ ਨੇ ਦੇਸ਼ ਦੇ ਸਭ ਤੋਂ ਦੱਖਣੀ ਖੇਤਰ ਨਿਕੋਬਾਰ ਟਾਪੂਆਂ ਉਤੇ ਦਸਤਕ ਦੇ ਦਿੱਤੀ ਹੈ।
ਮੌਸਮ ਵਿਭਾਗ ਨੇ ਕਿਹਾ, “ਦੱਖਣੀ-ਪੱਛਮੀ ਮਾਨਸੂਨ (Monsoon Punjab) ਐਤਵਾਰ ਨੂੰ ਮਾਲਦੀਵ ਦੇ ਕੁਝ ਹਿੱਸਿਆਂ, ਕੋਮੋਰਿਨ ਖੇਤਰ ਅਤੇ ਬੰਗਾਲ ਦੀ ਖਾੜੀ, ਨਿਕੋਬਾਰ ਟਾਪੂ ਅਤੇ ਦੱਖਣੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ।” ਹਾਲ ਹੀ ਵਿੱਚ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਸੀ ਕਿ ਇਸ ਸਾਲ ਮਾਨਸੂਨ ਦੇ 31 ਮਈ ਤੱਕ ਕੇਰਲ ਪਹੁੰਚਣ ਦੀ ਸੰਭਾਵਨਾ ਹੈ। 


ਪੰਜਾਬ-ਹਰਿਆਣਾ ‘ਚ ਕਦੋਂ ਦਾਖ਼ਲ ਹੋਵੇਗਾ ਮਾਨਸੂਨ
ਪੰਜਾਬ-ਹਰਿਆਣਾ ਤਕ ਮੌਨਸੂਨ ਦੇ 19-20 ਜੂਨ ਦੇ ਆਸ-ਪਾਸ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ 3-4 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਹੈ। ਮੌਸਮ  ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ ਕਵਰ ਹੋ ਜਾਵੇਗਾ।
ਜੂਨ ਅਤੇ ਜੁਲਾਈ ਨੂੰ ਖੇਤੀਬਾੜੀ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਸਾਉਣੀ ਦੀਆਂ ਫਸਲਾਂ ਦੀ ਜ਼ਿਆਦਾਤਰ ਬਿਜਾਈ ਇਸ ਸਮੇਂ ਦੌਰਾਨ ਹੁੰਦੀ ਹੈ। ਇਨ੍ਹਾਂ ਫਸਲਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ।
ਮਾਨਸੂਨ ਦੱਖਣ-ਪੱਛਮ ਤੋਂ ਚੱਲਦਾ ਹੈ, ਆਮ ਤੌਰ ‘ਤੇ ਜੂਨ ਦੇ ਸ਼ੁਰੂ ਵਿੱਚ ਕੇਰਲਾ ਪਹੁੰਚਦਾ ਹੈ ਅਤੇ ਸਤੰਬਰ ਦੇ ਅੰਤ ਤੱਕ ਵਾਪਸ ਹਟ ਜਾਂਦਾ ਹੈ। ਆਈਐਮਡੀ ਮੁਤਾਬਕ ਇਸ ਸਾਲ ਮਾਨਸੂਨ ਸੀਜ਼ਨ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ ਸਾਲ, ਮਾਨਸੂਨ ਦੀ ਸ਼ੁਰੂਆਤ 8 ਜੂਨ ਨੂੰ ਸੰਭਾਵਿਤ ਮਿਤੀ ਤੋਂ ਚਾਰ ਦਿਨ ਦੀ ਦੇਰੀ ਨਾਲ ਹੋਈ ਸੀ।

In The Market