Weather Update : ਪੰਜਾਬ ਸਮੇਤ ਪੂਰਾ ਦੇਸ਼ ਗਰਮੀ ਦਾ ਕਹਿਰ ਝਲ ਰਿਹਾ ਹੈ। ਮੌਸਮ ਵਿਭਾਗ ਨੇ ਲੂ (ਹੀਟ ਵੇਵ) ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਬੀਤੇ ਦਿਨੀਂ ਪੰਜਾਬ ਦੇ ਕੁਝ ਹਿੱਸਿਆ ਵਿਚ ਪਈ ਬਾਰਿਸ਼ ਵੀ ਗਰਮੀ ਤੋਂ ਰਾਹਤ ਨਹੀਂ ਦਿਵਾ ਸਕੀ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਯੂਰਪੀ ਮੌਸਮ ਏਜੰਸੀਆਂ ਮੁਤਾਬਕ ਅਲ ਨੀਨੋ ਦਾ ਪ੍ਰਭਾਵ ਖਤਮ ਹੋ ਗਿਆ ਹੈ ਅਤੇ ਗਰਮੀ ਪਿਛਲੇ ਸਾਰੇ ਰਿਕਾਰਡ ਤੋੜਨ ਵਾਲੀ ਹੈ। ਪੰਜਾਬ ਦੇ ਕੁਝ ਇਲਾਕਿਆਂ 'ਚ ਆਉਣ ਵਾਲੇ ਦਿਨਾਂ 'ਚ ਤਾਪਮਾਨ 47 ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ।
ਹੀਟ ਵੇਵ ਕਾਰਨ ਅੱਜ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ 45 ਨੂੰ ਪਾਰ ਕਰ ਜਾਵੇਗਾ। ਗਰਮੀ ਦੀ ਲਹਿਰ ਕਾਰਨ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ 5 ਦਿਨਾਂ ਵਿੱਚ ਤਾਪਮਾਨ ਉੱਚਾ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੀ ਸ਼ਾਮ ਲੁਧਿਆਣਾ ਦੇ ਸਮਰਾਲਾ ਦਾ ਤਾਪਮਾਨ ਪੰਜਾਬ ਵਿਚ ਸਭ ਤੋਂ ਵੱਧ ਸੀ। ਇੱਥੇ ਤਾਪਮਾਨ 46.3 ਡਿਗਰੀ ਤੱਕ ਪਹੁੰਚ ਗਿਆ ਹੈ। ਜਦੋਂ ਕਿ ਪਠਾਨਕੋਟ ਵਿੱਚ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
PP constable Result 2024: पंजाब पुलिस कांस्टेबल पद के लिए आयोजित लिखित परीक्षा का परिणाम जारी, यहां चेक करें रिजल्ट
Amitab Bachchan News: जलसा के बाहर उमड़ी भीड़! Big B ने मिलने आए फैंस को बांटे तोहफे, वीडियो वायरल
Petrol-Diesel Prices Today: पेट्रोल-डीजल की कीमतों में उतार-चड़ाव जारी! जानें आपके शहर में सस्ता हुआ या महंगा