LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੇਲ ਹਾਦਸੇ ਕਾਰਨ 51 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ, ਰੇਲਵੇ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ

rail accident news fateh

ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿੱਚ ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ ਐਤਵਾਰ ਸਵੇਰੇ 4 ਵਜੇ ਵਾਪਰੇ ਰੇਲ ਹਾਦਸੇ ਤੋਂ ਬਾਅਦ 51 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਰੇਲਵੇ ਮੁਤਾਬਕ ਰਾਜਪੁਰਾ, ਪਟਿਆਲਾ ਅਤੇ ਧੂਰੀ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਹੋਰ ਟਰੇਨਾਂ ਨੂੰ ਵੀ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ।

रेलवे द्वारा जारी कुछ ट्रेनों की लिस्ट।
ਉਧਰ, ਉੱਤਰੀ ਰੇਲਵੇ ਨੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਲੁਧਿਆਣਾ ਦੇ ਨੰਬਰ 94178-83569, ਜਲੰਧਰ 81461-39614, ਅੰਮ੍ਰਿਤਸਰ 74969-66206, ਪਠਾਨਕੋਟ 94637-44690 ਅਤੇ ਜੰਮੂ ਤਵੀ ਨੰਬਰ 019124-70116 ‘ਤੇ ਜਾਣਕਾਰੀ ਲਈ ਜਾ ਸਕਦੀ ਹੈ।

रेलवे की लिस्ट।
ਜ਼ਿਕਰਯੋਗ ਹੈ ਕਿ ਦੋ ਮਾਲ ਗੱਡੀਆਂ ਇਕੋ ਲਾਈਨ ਉਤੇ ਆਉਣ ਕਾਰਨ ਹਾਦਸਾ ਵਾਪਰਿਆ। ਇਸ ਵਿਚ ਲੋਕੋ ਪਾਇਲਟ ਜ਼ਖਮੀ ਹੋ ਗਏ। ਅੰਬਾਲਾ ਡਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਅਤੇ ਹੋਰ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਜਾਂਚ ਵਿੱਚ ਲੱਗੇ ਹੋਏ ਹਨ।

In The Market