LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੜਕੇ ਵਾਪਰੇ ਰੇਲ ਹਾਦਸੇ ਦੀ ਵੀਡੀਓ ਵਾਇਰਲ, ਪਲਟੇ ਇੰਜਣ ਦਾ ਸ਼ੀਸ਼ਾ ਕੱਟ ਕੇ ਬਚਾਏ ਲੋਕੋ ਪਾਇਲਟ

rail accident video

ਪੰਜਾਬ ਵਿਚ ਫਤਹਿਗੜ੍ਹ ਸਾਹਿਬ ਦੇ ਨਿਊ ਸਰਹੰਦ ਨੇੜੇ ਤੜਕਸਾਰ ਵੱਡਾ ਤੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ, ਜਿਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ, ਦੋ ਮਾਲ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਰੇਲ ਗੱਡੀਆਂ ਦੀਆਂ ਸਾਰੀਆਂ ਬੋਗੀਆਂ ਪਲਟ ਗਈਆਂ ਤੇ ਲੀਹੋਂ ਲੱਥ ਗਈਆਂ। ਇਸ ਭਿਆਨਕ ਘਟਨਾ ਵਿਚ ਦੋਵੇਂ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਪਲਟੇ ਇੰਜਣ ਵਿਚ ਲੋਕੋ ਪਾਇਲਟ ਫਸ ਗਏ, ਜਿਨ੍ਹਾਂ ਨੂੰ ਇੰਜਣ ਦਾ ਸ਼ੀਸ਼ਾ ਕੱਟ ਕੇ ਤੇ ਤੋੜ ਕੇ ਬਚਾਇਆ ਗਿਆ। ਸਖ਼ਤ ਮੁਸ਼ਕਤ ਤੋਂ ਬਾਅਦ ਟਿਕਟ ਚੈਕਰਾਂ ਨੇ ਉਨ੍ਹਾਂ ਲੋਕੋ ਪਾਇਲਟਾਂ ਨੂੰ ਬਾਹਰ ਕੱਢ ਲਿਆ। ਇਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਣ ਮਗਰੋਂ ਇਨ੍ਹਾਂ ਟਿਕਟ ਚੈਕਰਾਂ ਵੱਲੋਂ ਵਿਖਾਈ ਗਈ ਇਨਸਾਨੀਅਤ ਦੀ ਚਾਰੋਂ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀਐਫਸੀਸੀ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਇਥੇ ਪਹਿਲਾਂ ਹੀ ਕੋਲੇ ਨਾਲ ਲੱਦੀਆਂ ਦੋ ਮਾਲ ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾ ਗਿਆ। ਮਾਲ ਗੱਡੀ ਦਾ ਇੰਜਣ ਦੂਜੀ ਰੇਲ ਦੀਆਂ ਬੋਗੀਆਂ 'ਤੇ ਚੜ੍ਹ ਗਿਆ ਅਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟਰੇਨ ਸਮਰ ਸਪੈਸ਼ਲ (04681) ਵਿਚ ਫਸ ਗਿਆ। ਟੱਕਰ ਮਗਰੋਂ ਮਾਲ ਗੱਡੀਆਂ ਇਕ ਪਟੜੀ ਤੋਂ ਦੂਜੀ ਤੇ ਫਿਰ ਤੀਜੀ ਪਟੜੀ ਤੱਕ ਪਹੁੰਚ ਗਈਆਂ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਸਾਰੇ ਡੱਬੇ ਪੱਟੜੀ ਤੋਂ ਉੱਤਰ ਗਏ ਇਕ-ਦੂਜੇ 'ਤੇ ਚੜ੍ਹ ਗਏ। ਇਸ ਹਾਦਸੇ ਵਿਚ ਤਿੰਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਗੱਡੀਆਂ ਦੇ ਕੱਚ ਟੁੱਟ ਗਏ ਅਤੇ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟਾਇਰ ਵੀ ਵੱਖ ਹੋ ਗਏ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ 4 ਵਜੇ ਤੇ ਕਰੀਬ ਵਾਪਰਿਆ। 

ਦੋ ਗੱਡੀਆਂ ਦੇ ਡਰਾਈਵਰ ਹੋਏ ਜ਼ਖਮੀ
ਹਾਦਸੇ ਵਿਚ ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਜ਼ਖਮੀ ਹੋ ਗਏ। ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਵਿਕਾਸ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਹਿਮਾਂਸ਼ੂ ਦੀ ਪਿੱਠ 'ਤੇ ਸੱਟ ਲੱਗੀ ਹੈ। ਪਲਟੇ ਇੰਜਣ ਵਿਚ ਫਸੇ ਲੋਕੋ ਪਾਇਲਟਾਂ ਨੂੰ ਟਿਕਟ ਚੈਕਰਾਂ ਨੇ ਸ਼ੀਸ਼ਾ ਕੱਟ ਕੇ ਬਚਾਇਆ। ਉਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿਤਾ ਗਿਆ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।

In The Market