LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੇਵਾਦਾਰ ਨੇ ਹੀ ਕੀਤਾ ਸੀ ਸੰਤ ਭਿੰਡਰਾਵਾਲਿਆਂ ਦੇ ਭਤੀਜੇ ਦਾ ਕਤਲ !

saint murder new

ਬਟਾਲਾ-ਪਿੰਡ ਅਠਵਾਲ ਦੇ ਗੁਰਦੁਆਰਾ ਸਾਹਿਬ ਦੇ ਮੁਖੀ ਦਾ ਕਤਲ ਕਰਨ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਸੀਆਈਏ ਸਟਾਫ ਬਟਾਲਾ ਅਤੇ ਥਾਣਾ ਘੁਮਾਣ ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਦਾ ਸ੍ਰੀ ਗੁਰਦੁਆਰੇ ਸ੍ਰੀ ਗੁਰੂ ਅਮਰਦਾਸ ਪੁਲ਼ ਅਠਵਾਲ ਦਾ 30 ਅਪ੍ਰੈਲ ਨੂੰ ਕਤਲ ਹੋ ਗਿਆ ਸੀ ਤੇ ਕਾਤਲ ਬਾਬਾ ਬਲਵਿੰਦਰ ਸਿੰਘ ਦਾ ਸੇਵਾਦਾਰ ਹੀ ਨਿਕਲਿਆ ਸੀ ਜੋ ਉਹ ਉਦੋਂ ਤੋਂ ਹੀ ਫ਼ਰਾਰ ਚੱਲਦਾ ਆ ਰਿਹਾ ਸੀ। ਬਟਾਲਾ ਪੁਲਿਸ ਨੇ 12 ਦਿਨਾਂ ਦੀ ਜੱਦੋਜਹਿਦ ਤੋਂ ਬਾਅਦ 19 ਸਾਲਾ ਕਾਤਲ ਨੂੰ ਬਟਾਲਾ ਤੋਂ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬਾਬਾ ਬਲਵਿੰਦਰ ਸਿੰਘ ਦੇ ਕਤਲ 'ਚ ਨਾਮਜ਼ਦ ਰਮਨਦੀਪ ਸਿੰਘ ਵਾਸੀ ਸਲਾਹਪੁਰ ਕਾਦੀਆਂ ਜੋ ਬਾਬਾ ਜੀ ਦੇ ਕੋਲ ਸੇਵਾ ਕਰਦਾ ਹੁੰਦਾ ਸੀ। 30 ਅਪ੍ਰੈਲ ਦੀ ਰਾਤ ਨੂੰ ਬਾਬਾ ਬਲਵਿੰਦਰ ਸਿੰਘ ਦੇ ਪੈਰ ਦੀ ਮਾਲਿਸ਼ ਕਰਦਿਆਂ ਬਾਬਾ ਬਲਵਿੰਦਰ ਸਿੰਘ ਨਾਲ ਰਮਨਦੀਪ ਦਾ ਕਿਸੇ ਗੱਲ ਤੋਂ ਲੈ ਕੇ ਝਗੜਾ ਹੋ ਗਿਆ ਸੀ। ਉਸਨੇ ਇਕ ਚਾਕੂ ਨਾਲ ਵਾਰ ਕਰ ਕੇ ਬਾਬਾ ਬਲਵਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਤੇ ਬਾਬਾ ਬਲਵਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਸੀ।
ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਨੇ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਤੇ ਉਸਦਾ ਫੋਨ ਬੰਦ ਹੋ ਗਿਆ ਸੀ ਜਿਸ ਕਾਰਨ ਉਸਨੂੰ ਫੜਨ 'ਚ ਭਾਰੀ ਦਿੱਕਤ ਆਈ। ਪੁਲਿਸ ਦੀਆਂ ਟੀਮਾਂ ਵੱਲੋਂ ਲਗਾਤਾਰ ਉਸ ਦੀ ਪੈੜ ਨਪਦਿਆਂ 13 ਮਈ ਨੂੰ ਉਸ ਨੂੰ ਬਟਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਮਨਦੀਪ ਸਿੰਘ ਗੁਰਬਾਣੀ ਦੀ ਸੰਥਿਆ ਲੈ ਕੇ ਗ੍ਰੰਥੀ ਬਣਨਾ ਚਾਹੁੰਦਾ ਸੀ ਪਰ ਉਸ ਰਾਤ ਸੇਵਾ ਕਰਦਿਆਂ ਬਾਬਾ ਜੀ ਨਾਲ ਕਿਸੇ ਗੱਲ ਤੋਂ ਤਕਰਾਰ ਹੋਣ ਤੇ ਉਸਨੇ ਬਾਬਾ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ।  ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਰਮਨਦੀਪ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

In The Market