ਚੰਡੀਗੜ੍ਹ : ਝੋਨੇ ਦੇ ਸੀਜ਼ਨ ਨਾਲ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। 15 ਸਤੰਬਰ ਤੋਂ 05 ਅਕਤੂਬਰ ਤਕ ਸੂਬੇ ਵਿਚ 754 ਥਾਈਂ ਪਰਾਲੀ ਨੂੰ ਅੱਗ ਲਗਾਈ ਗਈ। ਜਦੋਂਕਿ ਇਸੇ ਸਮੇਂ ਦੌਰਾਨ ਸਾਲ 2021 ਵਿਚ 278 ਤੇ 2022 ਵਿਚ 545 ਮਾਮਲੇ ਸਾਹਮਣੇ ਆਏ ਸਨ। ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਹਾਸਲ ਅੰਕੜਿਆਂ ਅਨੁਸਾਰ ਪੰਜ ਅਕਤੂਬਰ ਨੂੰ ਸੂਬੇ ਦੇ 23 ਵਿਚੋਂ 17 ਜ਼ਿਲ੍ਹਿਆਂ 'ਚ 98 ਥਾਈਂ ਪਰਾਲੀ ਨੂੰ ਅੱਗ ਲੱਗੀ ਹੈ।
ਪਰਾਲੀ ਨੂੰ ਅੱਗ ਲੱਗਣ ਵਿਚ ਸ੍ਰੀ ਅਮ੍ਰਿਤਸਰ ਸਾਹਿਬ ਸਭ ਤੋਂ ਅੱਗੇ ਚੱਲ ਰਿਹਾ ਹੈ, ਜਿਥੇ ਹੁਣ ਤਕ 429 ਤੋਂ ਵੱਧ ਥਾਈਂ ਪਰਾਲੀ ਨੂੰ ਅੱਗ ਲੱਗੀ ਹੈ। ਪਿਛਲੇ ਸੱਤ ਦਿਨਾਂ ਦੇ ਅੰਕੜਿਆਂ ਅਨੁਸਾਰ ਸ੍ਰੀ ਅਮਿ੍ਰੰਤਸਰ ਵਿਖੇ 28 ਤੋਂ 30 ਸਤੰਬਰ ਤਕ 144 ਅਤੇ 1 ਤੋਂ ਚਾਰ ਅਕਤੂਬਰ ਤਕ 255 ਮਾਮਲੇ ਸਾਹਮਣੇ ਆਏ। ਇਸੇ ਤਰ੍ਰਾਂ ਪਰਾਲੀ ਸੜਣ ਦੇ ਮਾਮਲੇ ਵਿਚ ਤਰਨਤਾਰਨ 88 ਮਾਮਲਿਆਂ ਨਾਲ ਦੂਸਰੇ ਤੇ ਕਪੂਰਥਲਾ 39 ਮਾਮਲਿਆਂ ਨਾਲ ਤੀਸਰੇ ਸਥਾਨ ’ਤੇ ਹੈ। ਪਟਿਆਲਾ ਵਿਚ 29 ਤੇ ਐਸਏਐਸ ਨਗਰ ਵਿਚ ਹੁਣ ਤਕ 17 ਥਾਈਂ ਪਰਾਲੀ ਸੜੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: पेट्रोल-डीजल की कीमतों में उतार-चड़ाव जारी! जानें आपके शहर में सस्ता हुआ या महंगा
Gold-Silver Price Today: सोना-चांदी के बड़े दाम, जानें आपके शहर में आज क्या है गोल्ड-सिल्वर का रेट
Emergency Film Release Date : कंगना रनौत ने 'Emergency' की नई रिलीज डेट का किया ऐलान, 2025 में इस दिन रिलीज होगी फिल्म