LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੋਟਿਸ ਮਗਰੋਂ ਯੋਗਾ ਕਰਨ ਵਾਲੀ ਕੁੜੀ ਨੇ ਵਿਖਾਏ ਤੇਵਰ ! SGPC ਨੂੰ ਦਿੱਤੀ ਚੇਤਾਵਨੀ, 'ਹਾਲੇ ਵੀ ਸਮਾਂ, FIR ਵਾਪਸ ਲੈ ਲਓ, ਨਹੀਂ ਤਾਂ...'

yoga girl asr

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਯੋਗਾ ਕਰਨ ਤੋਂ ਬਾਅਦ ਚਰਚਾ ਵਿਚ ਆਈ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੇਤਾਵਨੀ ਦੇ ਦਿੱਤੀ ਹੈ। ਦਰਅਸਲ, ਬੀਤੇ ਦਿਨੀਂ ਐਸਜੀਪੀਸੀ ਵੱਲੋਂ ਉਸ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਗਈ ਸੀ। ਇਸ ਮਗਰੋਂ ਪੰਜਾਬ ਪੁਲਿਸ ਨੇ ਅਰਚਨਾ ਮਕਵਾਨਾ ਨੂੰ ਨੋਟਿਸ ਜਾਰੀ ਕੀਤਾ ਸੀ।
ਨੋਟਿਸ ਤੋਂ ਬਾਅਦ ਤੇਵਰ ਵਿਖਾਉਂਦਿਆਂ ਅਰਚਨਾ ਮਕਵਾਨਾ ਨੇ ਮੁੜ ਵੀਡੀਓ ਜਾਰੀ ਕੀਤੀ ਹੈ। ਜਿਸ ਵਿਚ ਉਹ ਐਸਜੀਪੀਸੀ ਨੂੰ ਚੇਤਾਵਨੀ ਦਿੰਦੀ ਨਜ਼ਰ ਆਈ ਹੈ। ਉਸ ਨੇ ਕਿਹਾ, 'ਹਾਲੇ ਵੀ ਟਾਈਮ ਹੈ, ਆਪਣੀ ਐਫਆਈਆਰ ਵਾਪਸ ਲੈ ਲੈਣ, ਨਹੀਂ ਤਾਂ ਮੇਰੀ ਲੀਗਲ ਟੀਮ ਕਾਨੂੰਨੀ ਜੰਗ ਲਈ ਤਿਆਰ ਹੈ।'
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਗਿਆ ਹੈ। ਜਿਸ ਵਿੱਚ ਅਰਚਨਾ ਨੂੰ 30 ਜੂਨ ਨੂੰ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਵਿੱਚ ਆ ਕੇ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ। ਥਾਣਾ ਈ-ਡਵੀਜ਼ਨ ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਮਕਵਾਨਾ ਖ਼ਿਲਾਫ਼ 295-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮਕਵਾਨਾ ਮੁਆਫੀ ਮੰਗਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨਾਲ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ।
ਉਸ ਨੇ ਵੀਡੀਓ ਵਿਚ ਕਿਹਾ ਕਿ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। 21 ਜੂਨ ਨੂੰ ਜਦੋਂ ਮੈਂ ਹਰਿਮੰਦਰ ਸਾਹਿਬ ਵਿਖੇ ਯੋਗਾ ਕਰ ਰਹੀ ਸੀ ਤਾਂ ਹਜ਼ਾਰਾਂ ਸਿੱਖ ਉਥੇ ਮੌਜੂਦ ਸਨ। ਫੋਟੋ ਖਿੱਚਣ ਵਾਲਾ ਵੀ ਸਰਦਾਰ ਜੀ ਸੀ। ਉਹ ਮੇਰੇ ਸਾਹਮਣੇ ਫੋਟੋਆਂ ਖਿੱਚ ਰਿਹਾ ਸੀ। ਉਥੇ ਖੜ੍ਹੇ ਸੇਵਾਦਾਰਾਂ ਨੇ ਵੀ ਉਸ ਨੂੰ ਰੋਕਿਆ ਨਹੀਂ। ਸੇਵਕ ਵੀ ਪੱਖਪਾਤੀ ਹਨ, ਕਈਆਂ ਨੂੰ ਰੋਕਦੇ ਹਨ ਅਤੇ ਕਿਸੇ ਨੂੰ ਨਹੀਂ ਰੋਕਦੇ। ਇਸ ਲਈ ਮੈਂ ਵੀ ਕਿਹਾ, ਮੈਨੂੰ ਫੋਟੋ ਖਿੱਚਣ ਦਿਓ, ਮੈਨੂੰ ਗਲਤ ਨਹੀਂ ਲੱਗਿਆ।

 
 
 
 
 
View this post on Instagram
 
 
 
 
 
 
 
 
 
 
 

A post shared by Archana Makwana (@archana.makwana)


ਜਦੋਂ ਮੈਂ ਫੋਟੋਆਂ ਖਿੱਚਵਾ ਰਹੀ ਸੀ ਤਾਂ ਲਾਈਵ ਖੜ੍ਹੇ ਸਾਰੇ ਸਿੱਖਾਂ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚੀ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ। ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਵਾਇਰਲ ਕਰ ਦਿਤੀ। ਜਿਸ 'ਤੇ ਸ਼੍ਰੋਮਣੀ ਕਮੇਟੀ ਦਫ਼ਤਰ ਨੇ ਮੇਰੇ ਖਿਲਾਫ ਬੇਬੁਨਿਆਦ ਐਫ.ਆਈ.ਆਰ.ਦਰਜ ਕਰਵਾ ਦਿਤੀ।  ਮੇਰੇ ਖਿਲਾਫ ਇਹ ਬੇਕਾਰ ਐਫਆਈਆਰ ਦਰਜ ਕਰਨ ਦੀ ਕੀ ਲੋੜ ਸੀ? ਮੈਂ ਬਹੁਤ ਮਾਨਸਿਕ ਤਸੀਹੇ ਝੱਲੇ, ਉਸ ਦਾ ਕੀ? ਅਜੇ ਵੀ ਸਮਾਂ ਹੈ, ਐਫਆਈਆਰ ਵਾਪਸ ਲਓ, ਨਹੀਂ ਤਾਂ ਮੈਂ ਤੇ ਮੇਰੀ ਕਾਨੂੰਨੀ ਟੀਮ ਸੰਘਰਸ਼ ਕਰਨ ਲਈ ਤਿਆਰ ਹਾਂ।

In The Market