LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਆਉਣ ਵਾਲੈ 29 ਮਈ ਦਾ ਕਾਲਾ ਦਿਨ'

sidhu moosewala new news

Sidhu Moose Wala Death Anniversary: 29 ਮਈ ਦਾ ਕਾਲਾ ਦਿਨ ਇੱਕ ਵਾਰ ਫਿਰ ਤੋਂ ਆਉਣ ਵਾਲਾ ਹੈ। ਇਸੇ ਦਿਨ ਪੂਰੀ ਦੁਨੀਆ ਦੇ ਚਹੇਤੇ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਨਾਲ ਭੁੰਨ ਕਤਲ ਕਰ ਦਿੱਤਾ ਗਿਆ ਸੀ। ਜਿਵੇਂ ਜਿਵੇਂ ਇਹ ਦਿਨ ਨੇੜੇ ਆ ਰਿਹਾ ਹੈ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਰਹੀਆਂ ਹਨ। ਅੱਜ ਵੀ ਇਹ ਦਿਨ ਯਾਦ ਕਰ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। 
ਉਨ੍ਹਾਂ ਪੋਸਟ ਇੰਸਾਟਾਗ੍ਰਾਮ ਉੱਪਰ ਸ਼ੇਅਰ ਕਰਦਿਆਂ ਲਿਖਿਆ, ''ਸ਼ੁੱਭ ਪੁੱਤ ਜਿਵੇਂ ਜਿਵੇ ਦਿਨਾਂ ਦੀ ਚਾਲ ਪੂਰੀ ਕਰਦਾ ਉਹ 29 ਮਈ ਦਾ ਕਾਲਾ ਦਿਨ ਆਉਣ ਵਾਲਾ ਏ, ਉਵੇਂ ਉਵੇਂ ਹੀ ਤੁਹਾਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਤੁਹਾਡੀ ਰੂਹ ਦੀ ਸ਼ਾਂਤੀ ਲਈ ਕਿੰਨੇ ਸਮਾਰੋਹ ਦੇਸ਼ ਵਿਦੇਸ਼ਾਂ ਵਿੱਚ ਕਰਵਾ ਰਹੇ ਨੇ। ਮੈਨੂੰ ਇਹ ਦੇਖ ਤੁਹਾਡੇ ਉੱਪਰ ਤੇ ਤੁਹਾਨੂੰ ਪਿਆਰ ਕਰਨ ਵਾਲੇ ਸਾਡੇ ਤਮਾਮ ਵੀਰਾਂ ਭੈਣਾਂ ਤੇ ਮਾਣ ਮਹਿਸੂਸ ਹੁੰਦਾ ਏ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਤੁਹਾਡੀ ਕਮੀ ਮਹਿਸੂਸ ਕਰਦਿਆਂ ਮੇਰੀਆਂ ਅੱਖਾਂ ਵਿੱਚੋਂ ਨਿਕਲਦੇ ਅੱਥਰੂ ਸ਼ੁਰੂਆਤ ਵਿੱਚ ਦੁੱਖ ਭਰੇ ਹੁੰਦੇ ਨੇ ਪਰ ਜਮੀ ਤੱਕ ਪਹੰਚਣ ਦੇ ਮਾਣ ਵਾਲੇ ਬਣ ਜਾਂਦੇ ਨੇ ਬੇਟਾ...।''

 
 
 
 
 
View this post on Instagram
 
 
 
 
 
 
 
 
 
 
 

A post shared by Charan Kaur (@charan_kaur5911)


29 ਮਈ ਨੂੰ ਮਨਾਈ ਜਾਵੇਗੀ ਦੂਜੀ ਬਰਸੀ
29 ਮਈ 2024 ਨੂੰ ਸਿੱਧੂ ਮੂਸੇਵਾਲਾ ਦੀ ਦੂਸਰੀ ਬਰਸੀ ਮਨਾਈ ਜਾਏਗੀ। ਇਸ ਵਾਰ ਫਿਰ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਪਹੁੰਚਣਗੇ। ਸਿੱਧੂ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਲਿਖਿਆ, ਸਰਦਾਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੂਸਰੀ ਬਰਸੀ ਵਾਹਿਗੁਰੂ ਦੇ ਘਰੋ ਇਨਸਾਫ ਦੀ ਮੰਗ ਅਤੇ ਦਰਦ ਭਰੇ ਵਿਛੋੜੇ ਨੂੰ ਮੁੱਖ ਰੱਖਦਿਆ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮਿਤੀ 29 ਮਈ 2024 ਗੁਰਦੁਆਰਾ ਬਾਬਾ ਮੜ੍ਹ ਸਾਹਿਬ ਜੀ ਜੰਡਿਆਲਾ ਮੰਜਕੀ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਆਪ ਜੀ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ।

In The Market