LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਬਦਮਾਸ਼ਾਂ' ਦਾ 'ਇਸ਼ਤਿਹਾਰ' ਵਾਇਰਲ, ਗੁੰਡਾਗਰਦੀ ਦੇ ਰੇਟ ਕੀਤੇ ਤੈਅ, ਪੁਲਿਸ ਵੀ ਹੈਰਾਨ ! 

adver viral

ਚੰਡੀਗੜ੍ਹ-ਸੋਸ਼ਲ ਮੀਡੀਆ ਮਸ਼ਹੂਰ ਹੋਣ ਤੇ ਪੈਸੇ ਕਮਾਉਣ ਦਾ ਇਕ ਵਿਲੱਖਣ ਸਾਧਨ ਬਣ ਚੁੱਕਾ ਹੈ। ਲੋਕ ਨਵੇਂ-ਨਵੇਂ ਤਰੀਕਿਆਂ ਨਾਲ ਇਸ ਉਤੇ ਪੋਸਟਾਂ ਪਾ ਕੇ ਪੈਸੇ ਕਮਾਉਣ ਦੇ ਰਾਹ ਬਣਾ ਰਹੇ ਹਨ ਤੇ ਫੇਮਸ ਹੋਣ ਲਈ ਕਈ ਕੁਝ ਕਰਦੇ ਨਜ਼ਰ ਆ ਰਹੇ ਹਨ। ਹੁਣ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉਤੇ ਇਕ ਅਨੋਖੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਾਉਣ ਵਾਲੇ ਖੁਦ ਨੂੰ ਬਦਮਾਸ਼ ਦੱਸਦੇ ਹਨ। ਇਸ ਪੋਸਟ ਵਿਚ ਗੁੰਡਾਗਰਦੀ ਦੀ ਰੇਟ ਲਿਸਟ ਦਿੱਤੀ ਗਈ ਹੈ। ਇਸ ਨੂੰ ਵੇਖ ਕੇ ਪੁਲਿਸ ਤਕ ਦੇ ਵੀ ਹੋਸ਼ ਉੱਡ ਗਏ ਅਤੇ ਫਿਰ ਪੁਲਿਸ ਦੇ ਧਿਆਨ ਵਿਚ ਆਉਣ ਮਗਰੋਂ ਸਖ਼ਤ ਐਕਸ਼ਨ ਦੀ ਤਿਆਰੀ ਕਰ ਲਈ ਹੈ। ਇਸ ਪੋਸਟ ਵਿਚ 'ਡਰਾਉਣ ਧਮਕਉਣ ਦਾ ਰੇਟ 500 ਰੁਪਏ, ਹੱਢ ਪੈਰ ਤੋੜਨ ਦਾ ਰੇਟ 800 ਰੁਪਏ, ਜਾਨੋਂ ਮਾਰਨ ਦੇ 2000 ਰੁਪਏ' ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ ਹੈ 'ਅਸੀਂ ਮਾੜੇ ਬੰਦੇ 'ਤੇ ਹੱਥ ਨਹੀਂ ਚੁੱਕਦੇ। ਪੈਸੇ ਕੰਮ ਹੋਣ ਤੋਂ ਬਾਅਦ ਲਏ ਜਾਣਗੇ। ਤਲਵਾਰਾਂ ਬੰਦੂਕਾਂ ਹਥਿਆਰ ਸਾਡੇ ਹੋਣਗੇ। ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ।'
ਦਰਅਸਲ, ਇਹ ਪੋਸਟ ਪੋਲੂ ਬਦਮਾਸ਼ ਵੱਲੋਂ ਆਪਣੇ ਇੰਸਟਾ ਅਕਾਊਂਟ 'ਤੇ ਪਾਈ ਗਈ ਹੈ, ਜੋ ਸ਼ਰੇਆਮ ਪੁਲfਸ ਨੂੰ ਵੀ ਚਿਤਾਵਨੀ ਬਣਦੀ ਜਾ ਰਹੀ ਹੈ। ਇਸ ਪੋਸਟ ਨੂੰ ਲੈ ਕੇ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆ ਚੁੱਕੀ ਹੈ, ਜਿਸ ਨੂੰ ਸਾਈਬਰ ਸੈੱਲ ਤੋਂ ਟੈਕਨੀਕਲ ਮਦਦ ਨਾਲ ਟਰੇਸ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦ ਹਿਰਾਸਤ ਵਿਚ ਲੈ ਕੇ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ ਉਕਤ ਵਿਅਕਤੀ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਜਾ ਚੁਕਾ ਹੈ। ਇਥ ਦੱਸ ਦਈਏ ਕਿ 'ਜਗ ਬਾਣੀ' ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ। 

In The Market