LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਧਿਆਪਕ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਗਿਆਨੀ ਹਰਪ੍ਰੀਤ ਸਿੰਘ

gyani583

ਤਲਵੰਡੀ ਸਾਬੋ: ਸਹਾਇਕ ਪ੍ਰੋਫੈਸਰ ਬਲਜਿੰਦਰ ਕੌਰ ਖ਼ੁਦਕੁਸ਼ੀ ਮਾਮਲੇ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਤੀਕਰਮ ਦਿੰਦਿਆਂ ਇਸ ਘਟਨਾ ਨੂੰ ਅਤਿ ਮੰਦਭਾਗੀ ਤੇ ਝੰਜੋੜ ਦੇਣ ਵਾਲੀ ਦੱਸਿਆ। ਉਨ੍ਹਾਂ ਲੜਕੀ ਦੀ ਖ਼ੁਦਕੁਸ਼ੀ ਲਈ ਮਾਹੌਲ ਤਿਆਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਭਾਵੇਂ ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀ ਅਤੇ ਨਾ ਹੀ ਸਿੱਖ ਸਿਧਾਂਤ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਫਿਰ ਵੀ ਲੜਕੀ ਦੇ ਆਤਮਹੱਤਿਆ ਮਾਮਲੇ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸੂਬਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਜੇ ਸਰਕਾਰ ਆਪਣੇ ਲੋਕਾਂ ਨੂੰ ਸਸਤੀ ਤੇ ਚੰਗੀ ਸਿਹਤ ਸਹੂਲਤ ਨਹੀ ਦੇ ਸਕਦੀ, ਸੂਬੇ ਦੇ ਬੱਚਿਆਂ ਨੂੰ ਚੰਗੀ ਅਤੇ ਸਸਤੀ ਵਿੱਦਿਆ ਉਪਲੱਬਧ ਨਹੀ ਕਰਵਾ ਸਕਦੀ, ਸੂਬੇ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ’ਚ ਫੇਲ੍ਹ ਹੋ ਜਾਂਦੀ ਹੈ, ਚੋਰੀਆਂ ਚਕਾਰੀਆਂ ਤੇ ਕਤਲੋਗਾਰਤ ਵਧ ਜਾਂਦੀ ਹੈ, ਨੌਜਵਾਨ ਰੁਜ਼ਗਾਰ ਨਾ ਮਿਲਣ ਕਰਕੇ ਆਤਮਹੱਤਿਆ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਰਕਾਰ ਦੀ ਸਭ ਤੋਂ ਵੱਡੀ ਅਸਫਲਤਾ ਹੈ ਅਤੇ ਅਜਿਹੀਆਂ ਸਰਕਾਰਾਂ ਆਪਣਾ ਜਨ ਆਧਾਰ ਗੁਆ ਲੈਂਦੀਆਂ ਹਨ।

In The Market