LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਚ ਕੇ ਰਹੋ ਇਨ੍ਹਾਂ 14 ਸਾਲਾਂ ਦੇ ਬੱਚਿਆਂ ਦੇ ਗਿਰੋਹ ਤੋਂ, ਐਸ਼ ਪ੍ਰਸਤੀ ਲਈ ਇੰਝ ਕਰ ਰਹੇ ਨੇ ਕਾਂਡ 

crime younger new

14 ਸਾਲ ਦੀ ਉਮਰ ਦੇ ਬੱਚਿਆਂ ਦਾ ਅਜਿਹਾ ਗਿਰੋਹ ਅੱਜ-ਕੱਲ੍ਹ ਸਰਗਰਮ ਹੈ, ਜਿਨ੍ਹਾਂ ਤੋਂ ਲੋਕਾਂ ਨੂੰ ਬੱਚ ਕੇ ਰਹਿਣਾ ਬੇਹੱਦ ਜ਼ਰੂਰੀ ਹੈ। ਇਹ ਭੋਲੇ-ਭਾਲੇ ਦਿਸਣ ਵਾਲੇ ਬੱਚੇ ਕਦੋਂ ਵਾਰਦਾਤ ਕਰ ਜਾਂਦੇ ਹਨ, ਬੰਦੇ ਨੂੰ ਪਤਾ ਵੀ ਨਹੀਂ ਚਲਦਾ। ਇਨ੍ਹਾਂ ਦੇ ਸ਼ਿਕਾਰ ਹੋਏ ਪਰਿਵਾਰ ਦਾ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਕ 14 ਸਾਲ ਦਾ ਨੌਕਰ ਰੱਖਣਾ ਪਰਿਵਾਰ ਨੂੰ ਭਾਰੀ ਪੈ ਗਿਆ। ਬੀਤੇ ਦਿਨੀਂ ਥਾਣਾ PAU ਅਧੀਨ ਪੈਂਦੇ ਇਲਾਕਾ ਕਿਚਲੂ ਨਗਰ ਵਿਖੇ ਇੱਕ 14 ਸਾਲ ਦੇ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਮਾਲਕ ਦੀ ਕੋਠੀ ਵਿਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਸੀ, ਜਿਸ ਦੀ ਸ਼ਿਕਾਇਤ ਘਰ ਦੀ ਮਾਲਕਿਨ ਉਮਾ ਗੁਪਤਾ ਨੇ ਥਾਣਾ ਪੀ ਏ ਯੂ ਵਿੱਚ ਦਿੱਤੀ ਸੀ ਤੇ ਕਾਰਵਾਈ ਕਰਦਿਆਂ ਥਾਣਾ ਪੁਲਿਸ ਨੇ ਟ੍ਰੈਪ ਲਾ ਕੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 17 ਤੋਲੇ ਸੋਨੇ ਗਹਿਣੇ ਤੇ ਚੋਰੀ ਕੀਤੀ ਰਕਮ ਵਿੱਚੋਂ 01 ਲੱਖ 67 ਹਜ਼ਾਰ ਰੁਪਏ ਬਰਾਮਦ ਹੋਏ ਹਨ ਬਾਕੀ ਦੀ ਰਕਮ ਬੱਚਿਆਂ ਵਲੋਂ ਖਰਚ ਕਰ ਦਿੱਤੀ ਗਈ।
ਥਾਣਾ ਮੁਖੀ ਬਬਲਪਾਲ ਕੌਰ ਨੇ ਦੱਸਿਆ ਕਿ ਬੱਚਿਆਂ ਨੇ ਚੋਰੀ ਕਰਨ ਤੋਂ ਬਾਅਦ ਆਪਣੀ ਐਸ਼ ਪ੍ਰਸਤੀ ਲਈ ਆਈ ਫੋਨ ਖਰੀਦੇ, ਕੱਪੜੇ ਖਰੀਦੇ, ਅਤੇ ਹੋਟਲ ਵਿੱਚ ਕਮਰਾ ਬੁੱਕ ਕਰਵਾ ਕੇ ਐਸ਼ ਪ੍ਰਸਤੀ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਦੀ ਉਮਰ 14 ਤੋਂ 15 ਸਾਲ ਦੀ ਹੈ। ਬਬਲਪਾਲ ਕੌਰ ਨੇ ਕਿਹਾ ਕਿ ਮੁਲਜ਼ਮ ਬੱਚਿਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

In The Market