Viral Video : ਪੰਜਾਬ ਵਿਚ ਵਿਦੇਸ਼ ਜਾਣ ਦਾ ਖੁਮਾਰ ਤਾਂ ਨੌਜਵਾਨਾਂ ਸਿਰ ਚੜ੍ਹ ਬੋਲ ਰਿਹਾ ਹੈ ਪਰ ਕਈ ਪੰਜਾਬੀ ਹੁਣ ਇੱਥੇ ਹੀ ਵਿਦੇਸ਼ਾਂ ਜਿਹਾ ਮਾਹੌਲ ਤੇ ਦਿਖ ਬਣਾਉਣ ਵਿਚ ਜੁਟੇ ਹੋਏ ਹਨ। ਦਰਅਸਲ, ਪੰਜਾਬ ਦੇ ਇਸ ਇਲਾਕੇ ਵਿਚ ਸਟੈਚੂ ਆਫ ਲਿਬਰਟੀ ਲਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਇਸ ਦੀ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ੍ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਇਕ ਪਿੰਡ 'ਚ ਇਕ ਨਿਰਮਾਣ ਅਧੀਨ ਇਮਾਰਤ 'ਤੇ ਸਟੈਚੂ ਆਫ ਲਿਬਰਟੀ ਦਾ ਬੁੱਤ ਰੱਖਿਆ ਗਿਆ ਹੈ। ਸੋਸ਼ਲ ਮੀਡੀਆ ਉਪਭੋਗਤਾ ਆਲੋਕ ਜੈਨ ਵੱਲੋਂ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਐਕਸ (ਪਹਿਲਾਂ ਟਵਿੱਟਰ) 'ਤੇ 120,000 ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸਥਾਨਕ ਲੋਕਾਂ ਨੂੰ ਇਮਾਰਤ ਦੀ ਛੱਤ 'ਤੇ ਪ੍ਰਸਿੱਧ ਅਮਰੀਕੀ ਸਮਾਰਕ ਦੀ ਨਕਲ ਲਗਾਉਂਦੇ ਹੋਏ ਦੇਖਿਆ ਗਿਆ ਹੈ, ਜਿਸ ਵਿਚ ਨਿਰਮਾਣ ਸਥਾਨ ਦੇ ਨੇੜੇ ਇਕ ਕਰੇਨ ਦਿਖਾਈ ਦੇ ਰਹੀ ਹੈ, ਜਿਸ ਦੀ ਵਰਤੋਂ ਸ਼ਾਇਦ ਇਸ ਸਟੈਚੂ ਨੂੰ ਚੁੱਕਣ ਲਈ ਕੀਤੀ ਗਈ ਸੀ।
ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਲੈ ਕੇ ਕਾਫ਼ੀ ਮਜ਼ਾਕ ਕਰ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਪਾਣੀ ਦੀ ਟੈਂਕੀ ਹੋਣੀ ਚਾਹੀਦੀ ਹੈ। ਤੁਹਾਨੂੰ ਪੰਜਾਬ ਵਿਚ ਹਵਾਈ ਜਹਾਜ਼, ਐਸਯੂਵੀ ਅਤੇ ਹਰ ਤਰ੍ਹਾਂ ਦੇ ਆਕਾਰ ਦੀਆਂ ਪਾਣੀ ਦੀਆਂ ਟੈਂਕੀਆਂ ਮਿਲਣਗੀਆਂ। ਇਕ ਹੋਰ ਯੂਜ਼ਰ ਨੇ ਕੈਨੇਡਾ 'ਚ ਪੰਜਾਬ ਦੇ ਮਹੱਤਵਪੂਰਨ ਪ੍ਰਵਾਸੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, 'ਆਦਰਸ਼ਕ ਤੌਰ 'ਤੇ ਉਨ੍ਹਾਂ ਨੂੰ ਨਿਆਗਰਾ ਫਾਲਜ਼ ਬਣਾਉਣਾ ਚਾਹੀਦਾ ਸੀ ਤਾਂ ਜੋ ਕੈਨੇਡਾ ਨੂੰ ਯਾਦ ਨਾ ਕੀਤਾ ਜਾਵੇ।
Statue of Liberty in Punjab !!
— Ramandeep Singh Mann (@ramanmann1974) May 26, 2024
Man from Punjab installs Statue of Liberty on his rooftop after his US visa application gets rejected !! pic.twitter.com/JOIJEotBkn
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल