LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਝਟਕਾ, ਸਰਕਾਰ ਨੇ ਦੁੱਗਣੀ ਕੀਤੀ GIC

can45869000011478

ਕੈਨੇਡਾ : ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਸਰਕਾਰ ਨੇ ਗ੍ਰੰਟਿਡ ਇਨਵੈਸਟਮੈਂਟ ਸਰਟੀਫਿਕੇਟ (GIC) ਦੁੱਗਣੀ ਕਰ ਦਿੱਤੀ ਹੈ। ਕੈਨੇਡਾ ਜਾਣ ਲਈ ਅਪਲਾਈ ਕਰਨ ਵਾਲਿਆਂ ਨੂੰ ਹੁਣ ਜੀਆਈਸੀ 10,200 ਡਾਲਰ ਦੀ ਬਜਾਏ 20,635 ਡਾਲਰ ਦੇਣੀ ਪਵੇਗੀ। ਇਹ ਨਿਯਮ 1 ਜਨਵਰੀ 2024 ਤੋਂ ਲਾਗੂ ਹੋਵੇਗਾ।ਇਹ ਵਧਣ ਨਾਲ ਹੁਣ 8 ਲੱਖ ਰੁਪਏ ਵਿੱਚ ਵਾਧਾ ਹੋਇਆ ਹੈ।

ਪਿਛਲੇ 23 ਸਾਲਾਂ ਤੋਂ ਜੀਆਈਸੀ 'ਚ ਵਾਧਾ ਨਹੀਂ ਹੋਇਆ ਸੀ ਪਰ ਹੁਣ ਕੈਨੇਡਾ 'ਚ ਰਹਿਣ ਦਾ ਖਰਚਾ ਵਧ ਗਿਆ ਹੈ। ਹਾਲ ਹੀ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਇਹ ਫੀਸ ਵਧਾ ਦਿੱਤੀ ਗਈ ਹੈ।

ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ $10,200 ਦਾ GIC ਅਦਾ ਕਰਨਾ ਪੈਂਦਾ ਸੀ। ਇਸ ਰਕਮ 'ਚੋਂ ਇੱਕ ਨਿਸ਼ਚਿਤ ਰਕਮ ਹਰ ਮਹੀਨੇ ਵਿਦਿਆਰਥੀ ਦੇ ਖਾਤੇ 'ਚ ਟਰਾਂਸਫਰ ਕੀਤੀ ਜਾਂਦੀ ਹੈ ਤਾਂ ਜੋ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀ ਆਪਣਾ ਗੁਜ਼ਾਰਾ ਚਲਾ ਸਕਣ।

In The Market