LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Martyr Colonel Manpreet Singh: ਸ਼ਹੀਦ ਹੋਏ ਪੰਜਾਬ ਦੇ ਕਰਨਲ ਮਨਪ੍ਰੀਤ ਸਿੰਘ ਦੀ ਕਹਾਣੀ

kiyj85369

ਮੋਹਾਲੀ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਹੋਈ ਮੁਠਭੇੜ 'ਚ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਮੁਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਿੰਡ ਦੇ ਸਾਰੇ ਲੋਕਾਂ ਵੱਲੋਂ ਇੱਕ ਘਰ ਦੇ ਬਾਹਰ ਇਕੱਠੇ ਹੋ ਕੇ ਦੁੱਖ ਪ੍ਰਗਟਾਇਆ ਗਿਆ। ਕਰਨਲ ਮਨਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਮਨਜੀਤ ਕੌਰ, ਪਤਨੀ ਜਗਮੀਤ ਕੌਰ, ਸੱਤ ਸਾਲਾ ਪੁੱਤਰ ਕਬੀਰ ਸਿੰਘ, ਢਾਈ ਸਾਲ ਦੀ ਬੇਟੀ ਵਾਨੀ ਅਤੇ ਭਰਾ ਸੰਦੀਪ ਸਿੰਘ ਨੂੰ ਛੱਡ ਗਿਆ ਹੈ। 

2003 ਵਿੱਚ CDS ਦੀ ਪ੍ਰੀਖਿਆ ਕੀਤੀ ਸੀ ਪਾਸ 

ਕਰਨਲ ਮਨਪ੍ਰੀਤ ਸਿੰਘ ਨੇ 2003 ਵਿੱਚ ਸੀਡੀਐਸ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਸਿਖਲਾਈ ਲੈਣ ਤੋਂ ਬਾਅਦ 2005 ਵਿੱਚ ਲੈਫਟੀਨੈਂਟ ਬਣ ਗਏ ਸਨ। 2021 ਮਾਰਚ ਦੇ ਮਹੀਨੇ ਵਿੱਚ, ਕਰਨਲ ਮਨਪ੍ਰੀਤ ਸਿੰਘ ਨੂੰ ਉਸਦੀ ਹਿੰਮਤ ਲਈ ਬਹਾਦਰੀ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਮਨਪ੍ਰੀਤ ਬਚਪਨ ਤੋਂ ਹੀ ਆਰਮੀ ਅਫਸਰ ਬਣਨਾ ਚਾਹੁੰਦਾ ਸੀ ਅਤੇ ਉਸ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਉਹ ਕੀ ਬਣਨਾ ਚਾਹੁੰਦਾ ਹੈ ਤਾਂ ਉਹ ਹਮੇਸ਼ਾ ਕਹਿੰਦਾ ਸੀ ਕਿ ਜਿਵੇਂ ਉਸ ਦਾ ਪਿਤਾ ਫ਼ੌਜ ਵਿੱਚ ਸਿਪਾਹੀ ਬਣ ਕੇ ਅਫ਼ਸਰਾਂ ਨੂੰ ਸਲਾਮ ਕਰਦਾ ਹੈ, ਇੱਕ ਦਿਨ ਉਹ ਅਫ਼ਸਰ ਬਣ ਕੇ ਆਪਣੇ ਪਿਤਾ ਦੇ ਨਾਲ ਖੜ੍ਹਾ ਹੋਵੇਗਾ। ਕਰਨੈਲ ਮਨਪ੍ਰੀਤ ਸਿੰਘ ਦੇ ਪਿਤਾ ਲਖਮੀਰ ਸਿੰਘ 12 ਸਿੱਖ ਲਾਈਟ ਇਨਫੈਂਟਰੀ ਤੋਂ ਹਵਲਦਾਰ ਵਜੋਂ ਸੇਵਾਮੁਕਤ ਹੋਏ ਸਨ।

ਕਰਨਲ ਮਨਪ੍ਰੀਤ ਸਿੰਘ ਦੀ ਸਿੱਖਿਆ

ਕਰਨਲ ਮਨਪ੍ਰੀਤ ਸਿੰਘ ਬਚਪਨ ਤੋਂ ਹੀ ਪੜ੍ਹਾਈ 'ਚ ਟਾਪਰ ਸਨ ਅਤੇ ਉਨ੍ਹਾਂ ਨੇ ਪ੍ਰਾਇਮਰੀ ਦੀ ਪੜ੍ਹਾਈ ਕੇਂਦਰੀ ਵਿਦਿਆਲਿਆ ਮੁੱਲਾਂਪੁਰ ਤੋਂ ਹਾਸਿਲ ਕੀਤੀ ਅਤੇ ਬਾਅਦ ਵਿੱਚ ਸੈਕਟਰ-32 ਐਸਡੀ ਕਾਲਜ ਤੋਂ ਬੀ.ਕਾਮ. ਕੀਤੀ। ਉਨ੍ਹਾਂ ਚਾਰਟਰਡ ਅਕਾਊਂਟੈਂਟ ਦੀ ਪ੍ਰੀਖਿਆ ਵੀ ਪਾਸ ਕੀਤੀ ਅਤੇ ਸੀਡੀਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਫੌਜ ਵਿੱਚ ਜਾਣ ਦਾ ਫੈਸਲਾ ਕੀਤਾ। 

ਕਰਨਲ ਮਨਪ੍ਰੀਤ ਸਿੰਘ ਦਾ 2016 ਵਿੱਚ ਹੋਇਆ ਸੀ ਵਿਆਹ

ਕਰਨਲ ਮਨਪ੍ਰੀਤ ਸਿੰਘ ਦਾ ਵਿਆਹ ਪੰਚਕੂਲਾ ਦੀ ਰਹਿਣ ਵਾਲੀ ਜਗਮੀਤ ਕੌਰ ਨਾਲ 2016 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਸੱਤ ਸਾਲ ਦਾ ਬੇਟਾ ਕਬੀਰ ਸਿੰਘ ਅਤੇ ਦੂਜੀ ਢਾਈ ਸਾਲ ਦੀ ਬੇਟੀ ਵਾਣੀ ਹੈ। ਜਗਮੀਤ ਕੌਰ ਪੰਚਕੂਲਾ ਦੇ ਮੋਰਨੀ ਵਿੱਚ ਅਧਿਆਪਕ ਵਜੋਂ ਕੰਮ ਕਰਦੀ ਹੈ। 

In The Market