LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

SGPC Elections: ਵੋਟਰਾਂ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਜਾਵੇ: ਸਿਮਰਨਜੀਤ ਮਾਨ

mann5263987

ਚੰਡੀਗੜ੍ਹ: ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣ ਜਸਟਿਸ (ਸੇਵਾਮੁਕਤ) ਐਸਐਸ ਸਾਰੋਂ ਨੂੰ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਸੂਚੀਆਂ ਬਣਾਉਣ ਦੀ ਆਖਰੀ ਮਿਤੀ ਵਧਾਉਣ ਦੀ ਬੇਨਤੀ ਕੀਤੀ ਹੈ। ਮਾਨ ਨੇ ਅੱਜ ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੱਤਰ ਲਿਖਿਆ ਹੈ। ਪੱਤਰ 'ਚ ਮਾਨ ਨੇ ਲਿਖਿਆ ਕਿ, (1) "ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਆਪ ਜੀ ਦੇ ਅਧੀਨ ਕੰਮ ਕਰ ਰਹੇ ਗੁਰਦੁਆਰਾ ਚੋਣ ਕਮਿਸਨ ਵੱਲੋ ਐਸ[ਜੀ[ਪੀ[ਸੀ ਚੋਣਾਂ ਸੰਬੰਧੀ ਨਵੀਆ ਵੋਟਾਂ ਬਣਾਉਣ ਦੀ ਪ੍ਰਕਿਿਰਆ 21 ਅਕਤੂਬਰ ਤੋ ਸੁਰੂ ਹੋ ਚੁੱਕੀ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਯੋਗ ਸਿੱਖ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਵੱਡੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਉਂਕਿ ਪੰਜਾਬ ਸਰਕਾਰ ਵੱਲੋ ਜੋ ਵੋਟਾਂ ਬਣਾਉਣ ਦੀ ਜਿੰਮੇਵਾਰੀ ਪਟਵਾਰੀਆ ਨੂੰ ਦਿੱਤੀ ਗਈ ਹੈ, ਇਹ ਪਟਵਾਰੀ ਵਰਗ ਨੂੰ 5-5, 10-10 ਪਟਵਾਰ ਹਲਕੇ ਦਿੱਤੇ ਗਏ ਹਨ । ਜਦੋਕਿ ਸਭ ਪਟਵਾਰੀ ਕੇਵਲ ਆਪਣੇ ਹਲਕੇ ਵਿਚ ਹੀ ਕੰਮ ਕਰਨ ਲਈ ਕਹਿ ਰਹੇ ਹਨ ਅਤੇ ਦੂਸਰੇ ਵਾਧੂ ਚਾਰਜ ਵਾਲੇ ਸਥਾਨਾਂ ਤੇ ਕੰਮ ਕਰਨ ਤੋ ਨਾਂਹ ਕਰ ਰਹੇ ਹਨ । ਜਿਸ ਨਾਲ ਵੋਟਰਾਂ ਉਤੇ ਵੱਡੀ ਮੁਸਕਿਲ ਬਣੀ ਹੋਈ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ 13800 ਦੇ ਕਰੀਬ ਪੰਜਾਬ ਦੇ ਪਿੰਡ ਹਨ, ਜਿਨ੍ਹਾਂ ਵਿਚੋ 8000 ਸਥਾਨਾਂ ਤੇ ਪਟਵਾਰੀ ਹੀ ਨਹੀ ਹਨ । ਫਿਰ ਐਨੀ ਘੱਟ ਗਿਣਤੀ ਵਿਚ ਪਟਵਾਰੀਆ ਦੇ ਹੋਣ ਕਾਰਨ ਇਹ ਵੋਟਾਂ ਸਹੀ ਢੰਗ ਨਾਲ ਸਹੀ ਸਮੇ ਅਨੁਸਾਰ ਨਹੀ ਬਣ ਸਕਣਗੀਆ । 

In The Market