LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਨੇ 560 ਸਬ-ਇੰਸਪੈਕਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ, 1700 ਕਾਂਸਟੇਬਲਾਂ ਦੀ ਭਰਤੀ ਦਾ ਕੀਤਾ ਐਲਾਨ

soo8569

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਜਲੰਧਰ ’ਚ ਇਕ ਵਿਸ਼ੇਸ਼ ਸਮਾਰੋਹ ’ਚ ਪੰਜਾਬ ਪੁਲਿਸ ’ਚ ਨਵੇਂ ਭਰਤੀ 560 ਸਬ ਇੰਸਪੈਕਟਰਾਂ (ਐੱਸਆਈ) ਨੂੰ ਨਿਯੁਕਤੀ ਪੱਤਰ ਸੌਂਪੇ।  ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ 1700 ਪੁਲਿਸ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ।

ਰਾਜਸਥਾਨ ਵਿੱਚ ਬੱਸਾਂ ਬਣਾਉਣ ਦੇ ਮਾਮਲੇ ਉਤੇ ਟਿਪੱਣੀ

ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਬੱਸਾਂ ਦੀ ਰਾਜਸਥਾਨ 'ਚ ਕਾਰਵਾਈ ਕਰਵਾਉਣ ਸਬੰਧੀ ਮੁੱਖ ਮੰਤਰੀ ਦਾ ਵੱਡਾ ਬਿਆਨ ਹੈ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਦੇਸ਼ ਭਰ ਤੋਂ ਲੋਕ ਬੱਸਾਂ ਬਣਾਉਣ ਲਈ ਪੰਜਾਬ ਆਉਂਦੇ ਸਨ ਤੇ ਉਨ੍ਹਾਂ ਨੇ ਰਾਜਸਥਾਨ ਵਿੱਚ ਇਹ ਕੰਮ ਕਰਵਾ ਲਿਆ। 

33848 ਸਰਕਾਰੀ ਨੌਕਰੀਆਂ

ਜਾਨ ਬਚਾਉਣ ਲਈ ਫੋਰਸ ਵਾਹਨਾਂ ਵਿੱਚ ਗੈਸ ਕਟਰ ਆਕਸੀਜਨ ਟੋਅ ਕਰਨ ਲਈ ਅਤਿ-ਆਧੁਨਿਕ ਉਪਕਰਨ ਮੁਹੱਈਆ ਕਰਵਾਏ ਜਾਣਗੇ। ਫੋਰਸ ਦਾ ਇੱਕ ਵਾਹਨ ਹਰ 30 ਕਿਲੋਮੀਟਰ ਦੇ ਘੇਰੇ ਵਿੱਚ ਤਾਇਨਾਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਡੇਢ ਸਾਲ ਵਿੱਚ ਕੁੱਲ 33848 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਸੀਐੱਮ ਨੇ ਕਿਹਾ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਦਾ ਸੁਪਨਾ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ।

ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਨੂੰ ਦਿੱਤਾ ਚੈਲੰਜ 

ਸੀਐੱਮ ਨੇ ਰਾਜਾ ਵੜਿੰਗ ਨੂੰ ਪੰਜਾਬੀ ਦਾ ਪੇਪਰ 45 % ਨਾਲ ਪਾਸ ਕਰਕੇ ਦਿਖਾਉਣ ਦਾ ਚੈਲੰਜ ਕੀਤਾ ਤੇ ਇਸ ਦੀ ਤਿਆਰੀ ਲਈ 1 ਮਹੀਨੇ ਦਾ ਸਮਾਂ ਵੀ ਦਿੱਤਾ। ਮਨਪ੍ਰੀਤ ਬਾਦਲ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖਬਾਰ ਪੜ੍ਹ ਕੇ ਸੁਣਾਉਂਦੇ ਰਹੇ ਹਨ। 

ਸੁਖਚੈਨ ਸਿੰਘ ਗਿੱਲ ਨੇ ਭਰਤੀ ਬਾਰੇ ਵਿਸਥਾਰ ਨਾਲ ਦਿੱਤੀ ਜਾਣਕਾਰੀ

ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 560 ਸਬ ਇੰਸਪੈਕਟਰਾਂ ’ਚੋਂ 525 ਪੰਜਾਬ ਤੋਂ ਹਨ, ਜਦਕਿ 31 ਹਰਿਆਣਾ ਤੇ ਚਾਰ ਰਾਜਸਥਾਨ ਤੋਂ ਹਨ, ਪਰ ਇਨ੍ਹਾਂ ਨੌਜਵਾਨਾਂ ਦੀ ਮੂਲ ਪਿੱਠਭੂਮੀ ਪੰਜਾਬ ਤੋਂ ਹੈ। ਸੂਬੇ ’ਚ ਪੰਜਾਬੀ ਲਾਜ਼ਮੀ ਹੈ ਤੇ ਸਾਰਿਆਂ ਨੇ ਪੰਜਾਬੀ ਦੀ ਪ੍ਰੀਖਿਆ ਪਾਸ ਕੀਤੀ ਹੈ। ਨਵੇਂ ਭਰਤੀ ਸਬ ਇੰਸਪੈਕਟਰਾਂ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ।

In The Market