LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਾਲਸਾ ਪੰਥ ਨੂੰ ਰਾਜੋਆਣਾ ਦਾ ਸੰਦੇਸ਼- ਕਿਹਾ 'ਮੇਰੀ ਰੁਹ ਅਕਾਲੀ, ਮੇਰਾ ਦਿਲ ਅਕਾਲੀ, ਹਾਂ ਮੈਂ ਅਕਾਲੀ'

31rajoana

ਚੰਡੀਗੜ੍ਹ : ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਸੋਮਵਾਰ ਨੂੰ ਆਪਣੇ ਪਿਤਾ ਦੇ ਭੋਗ ਵਿਚ ਸ਼ਾਮਲ ਹੋਏ। ਪਿਤਾ ਦੀਆਂ ਅੰਤਿਮ ਰਸਮਾਂ (Funerals) ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ 1 ਘੰਟੇ ਦੀ ਪੈਰੋਲ (Parole) ਮਿਲੀ ਸੀ। ਉਹ 1 ਵਜੇ ਲੁਧਿਆਣਾ ਪਹੁੰਚੇ। ਇਸ ਤੋਂ ਬਾਅਦ ਦੁੱਗਰੀ ਬਾਈਪਾਸ  (Dugri bypass) ਫਲਾਵਰ ਐਂਕਲੇਵ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਿਤਾ ਦੇ ਭੋਗ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਅਕਾਲੀ ਦਲ (Akali Dal) ਨੂੰ ਵੋਟ ਦੇ ਕੇ ਪੰਥ ਨੂੰ ਮਜ਼ਬੂਤ ਕਰੋ, ਇਸੇ ਵਿਚ ਸਭ ਦਾ ਭਲਾ ਹੈ। ਰਾਜੋਆਣਾ ਨੇ ਕਿਹਾ ਕਿ 26 ਸਾਲ ਬਾਅਦ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਹ ਆਪਣੇ ਘਰ ਜਾਣਾ ਚਾਹੁੰਦਾ ਸੀ ਪਰ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। Also Read : ਓਮੀਕ੍ਰੋਨ ਤੋਂ ਜ਼ਿਆਦਾ ਖਤਰਨਾਕ ਵੈਰੀਐਂਟ ਹੈ 'ਓ ਮਿਤਰੋਂ' ਸ਼ਸ਼ੀ ਥਰੂਰ ਦਾ PM ਮੋਦੀ 'ਤੇ ਤੰਜ 

ਭੋਗ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਫਤਰ ਵਿਚ ਤਕਰੀਬਨ 20 ਮਿੰਟ ਤੱਕ ਉਹ ਆਪਣੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲੇ। ਇਸ ਦੌਰਾਨ ਹੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਦੇ ਸਿਰ 'ਤੇ ਨੀਲੀ ਦਸਤਾਰ ਸਜਾਈ ਅਤੇ ਉਸ ਦੇ ਨਾਲ ਦਫਤਰ ਵਿਚ ਹੀ ਲੰਗਰ ਵੀ ਛੱਕਿਆ। ਇਸ ਤੋਂ ਬਾਅਦ ਠੀਕ 2 ਵਜੇ ਉਸ ਨੂੰ ਵਾਪਸ ਪਟਿਆਲਾ ਜੇਲ ਭੇਜ ਦਿੱਤਾ ਗਿਆ। ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਜਸਵੰਤ ਸਿੰਘ ਦੀ 22 ਜਨਵਰੀ ਨੂੰ ਮੌਤ ਹੋ ਗਈ ਸੀ। ਸੋਮਵਾਰ ਨੂੰ ਜਸਵੰਤ ਦਾ ਭੋਗ ਸੀ। ਇਸ ਦੇ ਲਈ ਰਾਜੋਆਣਾ ਨੂੰ ਪਟਿਆਲਾ ਜੇਲ ਤੋਂ ਲੁਧਿਆਣਾ ਲਿਆਂਦਾ ਗਿਆ। ਪਹਿਲਾਂ ਉਸ ਨੂੰ ਇਥੇ ਲੁਧਿਆਣਾ ਦੀ ਜੇਲ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਇਕ ਘੰਟੇ ਲਈ ਗੁਰਦੁਆਰਾ ਸਾਹਿਬ ਲਿਜਾਇਆ ਗਿਆ।

In The Market