ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਬਿੱਟੂ ਆਪਣਾ ਘਰ ਵੀ ਲੁਧਿਆਣੇ ਨਹੀਂ ਬਣਾ ਸਕੇ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਰਵਨੀਤ ਸਿੰਘ ਬਿੱਟੂ ਨੇ ਆਪਣੇ ਦਾਦੇ ਦੇ ਨਾਮ 'ਤੇ ਵੋਟਾਂ ਨਾ ਮੰਗਣ ਸਗੋਂ ਆਪਣੀ ਨਾਂਅ 'ਤੇ ਵੋਟ ਮੰਗ ਕੇ ਦੇਖਣ ਫਿਰ ਪਤਾ ਲੱਗੇਗਾ।
ਵੜਿੰਗ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਵਾਰ-ਵਾਰ ਮੇਰੇ ਘਰ ਨੂੰ ਲੈ ਕੇ ਸਵਾਲ ਚੁੱਕੇ ਸਨ ਕਿ ਰਾਜੇ ਵੜਿੰਗ ਦਾ ਘਰ ਵੀ ਨਹੀਂ ਹੈ ਲੁਧਿਆਣੇ ਵਿੱਚ ਤਾਂ। ਮੈਂ ਹੁਣ ਬਿੱਟੂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਿੱਟੂ ਦੱਸਣ 10 ਸਾਲ ਹੋ ਗਏ ਉਨ੍ਹਾਂ ਨੂੰ ਲੁਧਿਆਣਾ ਵਿੱਚ ਰਹਿੰਦੇ। ਉਨ੍ਹਾਂ ਦੀ ਰਿਹਾਇਸ਼ ਕਿੱਥੇ ਹੈ।
ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਰਵਨੀਤ ਬਿੱਟੂ ਜਿਸ ਸਰਕਾਰੀ ਕੋਠੀ ਵਿੱਚ ਰਹਿ ਰਿਹਾ ਸੀ, ਉਸ ਦਾ 10 ਸਾਲ ਦਾ ਕਿਰਾਇਆ 2 ਕਰੋੜ ਦੇ ਲਗਪਗ ਜਿਸਦਾ ਨੋਟਿਸ ਨਗਰ ਨਿਗਮ ਨੇ ਭੇਜਿਆ ਅਤੇ ਬਿੱਟੂ ਮੀਡੀਆ ਨੂੰ ਆਖ ਰਹੇ ਸਨ ਕਿ ਉਸ ਨੇ ਆਪਣੀ ਜੱਦੀ ਜਮੀਨ ਵੇਚ ਕੇ ਅਤੇ ਦੋਸਤਾਂ ਤੋਂ ਪੈਸੇ ਲੈ ਕੇ ਇਕ ਕਰੋੜ ਤਾਂ 83 ਲੱਖ ਰੁਪਏ ਜਮ੍ਹਾਂ ਕਰਵਾਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਉਹਨਾਂ ਦੇ ਖਾਤਿਆਂ ਵਿੱਚ ਕੀ ਵਾਕਿਆ ਹੀ ਇੰਨੇ ਪੈਸੇ ਜ਼ਮੀਨ ਵੇਚ ਕੇ ਆਏ ਜਾਂ ਫਿਰ ਉਹ ਸਾਰੇ ਪੈਸੇ ਕਿਸੇ ਹੋਰ ਥਾਂ ਤੋਂ ਆਏ ਹਨ।
ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਸੈਲਾਨੀ ਉਮੀਦਵਾਰ ਦੱਸਿਆ ਹੈ, ਉਨ੍ਹਾਂ ਨੇ ਕਿਹਾ ਕਿ ਜਿਸ ਪਾਰਟੀ ਨੇ ਬਿੱਟੂ ਨੂੰ ਸਭ ਕੁਝ ਦਿੱਤਾ ਉਸ ਨੇ ਉਸ ਪਾਰਟੀ ਨਾਲ ਹੀ ਗੱਦਾਰੀ ਕੀਤੀ ਹੈ। ਰਾਜਾ ਵੜਿੰਗ ਕਿਹਾ ਕਿ ਰਵਨੀਤ ਬਿੱਟੂ ਆਪਣੇ ਦਾਦੇ ਬੇਅੰਤ ਸਿੰਘ ਦਾ ਨਾਮ ਮਿੱਟੀ ਵਿੱਚ ਰੋਲ ਰਹੇ ਨੇ ਬਿੱਟੂ ਆਪਣੇ ਨਾਮ ਤੇ ਵੋਟ ਮੰਗ ਕੇ ਦੇਖਣ ਆਪੇ ਪਤਾ ਲੱਗ ਜਾਵੇਗਾ।
ਦੱਸ ਦੇਈਏ ਕਿ ਲੁਧਿਆਣਾ ਨਗਰ ਨਿਗਮ ਨੇ ਰਵਨੀਤ ਸਿੰਘ ਬਿੱਟੂ ਨੂੰ ਈ-ਮੇਲ ਰਾਹੀਂ ਨੋਟਿਸ ਭੇਜ ਕੇ ਸਰਕਾਰੀ ਮਕਾਨ ਖਾਲੀ ਕਰਨ ਤੇ 2 ਕਰੋੜ ਰੁਪਏ ਦਾ ਕਰਜ਼ਾ ਮੋੜਨ ਦੀ ਹਦਾਇਤ ਕੀਤੀ ਸੀ। ਬਿੱਟੂ ਨੇ ਪਹਿਲਾਂ ਸ਼ੁੱਕਰਵਾਰ ਨੂੰ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਤੇ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਅਤੇ ਨਗਰ ਨਿਗਮ ਨੂੰ ਅਦਾ ਕੀਤੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh weather Update: चंडीगढ़ में बारिश से बढ़ी ठंड, घने कोहरे का अलर्ट जारी
Supreme Court : मोबाइल पर कॉल करने वाले का असली नाम दिखाने की सेवा पर सुप्रीम कोर्ट का केंद्र सरकार को नोटिस
Petrol Price Today: पेट्रोल-डीजल की कीमतों पर अपडेट; चेक करें आपके शहर में आ़ज क्या है ताजा रेट