LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab Weather : ਗਰਮੀ ਦੇ ਸਤਾਏ ਪੰਜਾਬੀਆਂ ਨੂੰ ਮੀਂਹ ਪਾਵੇਗਾ ਠੰਢ, ਦੋ ਦਿਨ ਮਿਲੇਗੀ ਰਾਹਤ, ਕਿਸਾਨ ਵੀ ਜਲਦੀ ਸਾਂਭ ਲੈਣ ਫਸਲਾਂ

weather 08052024

ਚੰਡੀਗੜ੍ਹ : ਪੰਜਾਬ 'ਚ ਮਈ ਮਹੀਨੇ ਦੇ ਕੁਝ ਦਿਨਾਂ ਵਿਚ ਹੀ ਪਈ ਅੱਤ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦੁਪਹਿਰ ਵੇਲੇ ਕੰਮਾਂ ਕਾਰਾਂ ਲਈ ਬਾਹਰ ਨਿਕਲਣ ਵਾਲੇ ਲੋਕ ਗਰਮੀ ਕਾਰਨ ਬੇਹਾਲ ਹੋਏ ਪਏ ਹਨ ਪਰ ਇਸ ਝੁਲਸਾਉਣ ਵਾਲੀ ਗਰਮੀ ਤੋਂ ਇਕ ਦੋ ਦਿਨਾਂ ਲਈ ਹੀ ਸਹੀ ਪਰ ਰਾਹਤ ਮਿਲਣ ਜਾ ਰਹੀ ਹੈ। ਦਰਅਸਲ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ 10 ਅਤੇ 11 ਮਈ ਨੂੰ ਮੌਸਮ ਬਦਲਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ 8 ਮਈ ਨੂੰ ਪੱਛਮੀ ਗੜਬੜੀ ਕਾਰਨ 10 ਅਤੇ 11 ਮਈ ਨੂੰ ਪੰਜਾਬ ਅਤੇ ਗੁਆਂਢੀ ਸੂਬਿਆਂ 'ਚ ਮੌਸਮ 'ਚ ਬਦਲਾਅ ਹੋਵੇਗਾ।
10 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪਵਨੀਤ ਕਿੰਗਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ 2 ਦਿਨ ਮੌਸਮ ਸਾਫ਼ ਰਹੇਗਾ ਅਤੇ ਫ਼ਸਲਾਂ ਦੀ ਵਾਢੀ ਜਲਦੀ ਕਰ ਲੈਣ ਕਿਉਂਕਿ ਅੱਗੇ ਮੀਂਹ ਪੈਣ ਦੀ ਸੰਭਾਵਨਾ ਹੈ।
12 ਮਈ ਤੋਂ ਬਾਅਦ ਗਰਮੀ ਫਿਰ ਵੱਧਣੀ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ 10 ਮਈ ਨੂੰ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਤਰਨਤਾਰਨ, ਮੋਗਾ ਅਤੇ ਬਠਿੰਡਾ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਨ੍ਹੇਰੀ-ਤੂਫ਼ਾਨ ਦਾ ਵੀ ਅਲਰਟ ਹੈ।

In The Market