LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Weather Update : ਪੰਜਾਬ ਵਿਚ ਮੀਂਹ ਤੇ ਹਨੇਰੀ, ਫਿਰ ਵੀ ਹੁਮਸ ਬਰਕਰਾਰ, ਪਾਰਾ ਪੁੱਜੇਗਾ 46 ਪਾਰ

weather 2505 news

May Weather Update : ਪੰਜਾਬ ਵਿਚ ਬੀਤੇ ਦਿਨੀਂ ਕੁਝ ਇਲਾਕਿਆਂ ਵਿਚ ਮੀਂਹ ਪਿਆ। ਮੀਂਹ ਤੇ ਹਨੇਰੀ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ। ਅੰਮ੍ਰਿਤਸਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬੀਤੀ ਰਾਤ ਵੈਸਟਰਨ ਡਿਸਟਰਬੈਂਸ ਕਾਰਨ ਤੇਜ਼ ਹਵਾਵਾਂ, ਹਨ੍ਹੇਰੀ ਨਾਲ ਮੀਂਹ ਪਿਆ ਪਰ ਇਹ ਰਾਹਤ ਕੁਝ ਦੇਰ ਲਈ ਹੀ ਹੈ। ਅੱਜ ਤੋਂ ਨੌਤਪਾ ਦੀ ਸ਼ੁਰੂਆਤ ਹੋ ਗਿਆ। ਮੌਸਮ ਵਿਭਾਗ ਮੁਤਾਬਕ ਬੀਤੇ ਦਿਨਾਂ ਤੋਂ ਜੋ ਤਾਪਮਾਨ 42 ਤੋਂ 45 ਡਿਗਰੀ ਵਿਚ ਸਿਮਟ ਗਿਆ ਸੀ, ਹੁਣ ਅਚਾਨਕ ਵਧੇਗਾ।
ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਖੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ। ਦੱਖਣੀ-ਪੱਛਮੀ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅਧਿਕਤਮ ਤਾਪਮਾਨ 45-46 ਡਿਗਰੀ ਦੇ ਵਿਚ ਬਣਿਆ ਹੋਇਆਹੈ ਜਦੋਂ ਕਿ ਚੰਡੀਗੜ੍ਹ ਸਣੇ ਉੱਤਰੀ ਖੇਤਰਾਂ ਵਿਚ ਅਧਿਕਤਮ ਤਾਪਮਾਨ ਲਗਭਗ 39-42 ਡਿਗਰੀ ਸੈਲਸੀਅਸ ਹੈ।
ਅਗਲੇ 3-4 ਦਿਨਾਂ ਦੌਰਾਨ ਅਧਿਕਤਮ ਤਾਪਮਾਨ ਵਿਚ ਹੌਲੀ-ਹੌਲੀ ਲਗਪਗ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿਚ ਤਾਪਮਾਨ 42-44 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਨਾਲ 25 ਤੋਂ 28 ਮਈ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀਟ ਵੇਵ ਹੋਰ ਚੱਲਣ ਦੀ ਸੰਭਾਵਨਾ ਹੈ। ਕੁਝ ਥਾਵਾਂ ਉਤੇ ਤਾਪਮਾਨ 46-47 ਡਿਗਰੀ ਤੱਕ ਪਹੁੰਚ ਸਕਦਾ ਹੈ।
ਜਦੋਂ ਸੂਰਜ ਰੋਹਿਣੀ ਨਕਸ਼ੱਤਰ ਵਿਚ 15 ਦਿਨ ਲਈ ਆਉਂਦਾ ਹੈ ਤਾਂ ਉਨ੍ਹਾਂ 15 ਦਿਨਾਂ ਦੇ ਪਹਿਲੇ 9 ਦਿਨ ਸਭ ਤੋਂ ਵੱਧ ਗਰਮੀ ਵਾਲੇ ਹੁੰਦੇ ਹਨ। ਇਨ੍ਹਾਂ ਸ਼ੁਰੂਆਤੀ 9 ਦਿਨਾਂ ਨੂੰ ਨੌਤਪਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

In The Market