LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਦੀਵਾਸੀ ਬਣਨ ਦੀ ਹੋੜ !

a888858

ਪਿਛਲੇ ਦਿਨੀਂ ਮੈਨੂੰ ਇੱਕ ਨੌਜਵਾਨ ਮਿਲਿਆ, ਜਿਸ ਨੇ ਆਪਣੇ ਦੋਸਤ ਦਾ ਜ਼ਿਕਰ ਕੀਤਾ। ਉਸ ਦੇ ਦੋਸਤ ਨੇ ਐੱਸ.ਟੀ.ਸਰਟੀਫਿਕੇਟ ਬਣਵਾਇਆ ਹੋਇਆ ਹੈ। ਮੈਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਕਿ ਪੰਜਾਬ ਵਿੱਚ ਵੀ ਐੱਸ.ਟੀ. ਭਾਈਚਾਰੇ ਦੇ ਲੋਕ ਹਨ। ਹੁਣ ਤੱਕ ਇਹੀ ਸੁਣਿਆ ਹੈ ਕਿ ਪੰਜਾਬ ਵਿੱਚ ਐੱਸ.ਸੀ. ਭਾਈਚਾਰੇ ਹੈ, ਪਰ ਐੱਸ.ਟੀ. ਨਹੀਂ ਹੈ।

2009 ਵਿੱਚ ਹੋਏ ਸਰਵੇ ਮੁਤਾਬਿਕ ਪੰਜਾਬ ਵਿੱਚ 12 ਵਿੱਚੋਂ 8 ਜਾਤੀਆਂ ਸ਼ਡਿਊਲ ਟ੍ਰਾਈਬ ਮਤਲਬ ਆਦੀਵਾਸੀ ਭਾਈਚਾਰੇ ਦੇ ਪੈਮਾਨੇ ਉੱਤੇ ਪੂਰੀਆਂ ਉੱਤਰਦੀਆਂ ਹਨ। ਇਨ੍ਹਾਂ ਵਿੱਚ ਸਾਂਸੀ, ਬੌਰੀਆ, ਬਾਜ਼ੀਗਰ, ਬਾਰਾਦ, ਬੰਗਾਲਾ, ਗਧੀਲੇ ਅਤੇ ਨੱਤ ਵੀ ਸ਼ਾਮਿਲ ਹਨ।

ਮਣੀਪੁਰ ਵਿੱਚ ਇਸ ਵੇਲੇ ਹਿੰਸਾ ਫੈਲੀ ਹੋਈ ਹੈ। ਇਸ ਹਿੰਸਾ ਦੌਰਾਨ ਮੈਤੇਈ ਭਾਈਚਾਰੇ ਦੀ ਮੰਗ ਉਭਰ ਕੇ ਆਈ। ਮੈਤੇਈ ਭਾਈਚਾਰਾ ਖੁਦ ਐੱਸ.ਟੀ.  ਸੂਚੀ ਵਿੱਚ ਦਰਜ ਕਰਵਾਉਣਾ ਚਾਹੁੰਦਾ ਹੈ। ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਮੈਤੇਈ ਭਾਈਚਾਰੇ ਦੀ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਹਾਲ ਹੀ ਵਿੱਚ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਟ੍ਰਾਈਬਸ ਮਤਲਬ ਕੌਮੀ ਜਨਜਾਤੀ ਕਮਿਸ਼ਨ ਦੇ ਚੇਅਰਮੈਨ ਹਰਸ਼ ਚੌਹਾਨ ਦਾ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਇਸ ਦਾ ਟ੍ਰੈਂਡ ਚੱਲ ਰਿਹਾ ਹੈ।

ਅੰਕੜਿਆਂ ਦੇ ਮੁਤਾਬਿਕ ਇੱਕ ਹੋਰ ਦਿਲਚਸਪ ਗੱਲ ਸਾਹਮਣੇ ਆਈ, ਉਹ ਇਹ ਕਿ ਦੇਸ਼ ਵਿੱਚ ਹੋਰ ਜਾਤਾਂ ਦੇ ਲੋਕ ਵੀ ਖੁਦ ਐੱਸ.ਟੀ. ਵਿੱਚ ਰਜਿਸਟਰ ਕਰਵਾਉਣਾ ਚਾਹੁੰਦੇ ਹਨ, ਮਤਲਬ ਜਿਨ੍ਹਾਂ ਆਦੀਵਾਸੀਆਂ ਨੂੰ ਹੁਣ ਤੱਕ ਘ੍ਰਿਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ, ਕਈ ਜਾਤਾਂ ਨਾ ਸਿਰਫ਼ ਉਸ ਆਦੀਵਾਸੀ ਭਾਈਚਾਰੇ ਵਿੱਚ ਸ਼ਾਮਿਲ ਹੋਣਾ ਚਾਹ ਰਹੀਆਂ ਹਨ, ਸਗੋਂ ਇਹ ਲੋਕ ਇਸ ਦੇ ਲਈ ਸਰਕਾਰ ਤੋਂ ਮੰਗ ਅਤੇ ਧਰਨਾ-ਪ੍ਰਦਰਸ਼ਨ ਤੱਕ ਕਰ ਰਹੇ ਹਨ।

ਇਸ ਸਮੇਂ ਦੇਸ਼ ਭਰ ਵਿੱਚ ਲਗਭਗ 233 ਤੋਂ ਵੱਧ ਜਾਤੀਆਂ ਦੇ ਲੋਕ ਖੁਦ ਨੂੰ ਜਨਜਾਤੀ ਵਜੋਂ ਰਜਿਸਟਰ ਕਰਨ ਦੀ ਮੰਗ ਕਰ ਰਹੇ ਹਨ। ਇਸ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ।ਇਨ੍ਹਾਂ ਰਿਪੋਰਟਾਂ ਦੇ ਮੁਤਾਬਿਕ ਬੰਗਾਲ, ਝਾਰਖੰਡ, ਓਡੀਸ਼ਾ ਵਿੱਚ ਕੁੜਮੀ, ਅਸਮ ਵਿੱਚ ਚੁਟੀਆ, ਮਟਕ, ਮੋਰਨ, ਕੋਚ-ਰਾਜਵੰਸ਼ੀ, ਤਾਈ ਅਹੋਮ ਤੋਂ ਇਲਾਵਾ ਟੀ ਟ੍ਰਾਈਬ ਖੁਦ ਨੂੰ ਐੱਸ.ਟੀ. ਸੂਚੀ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਨ।ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੇਂਦਰੀ ਜਨਜਾਤੀ ਮੰਤਰੀ ਅਰਜੁਨ ਮੁੰਡਾ ਨੂੰ ਪੱਤਰ ਲਿਖਿਆ, ਜਿਸ ਵਿੱਚ 169 ਜਾਤੀਆਂ ਨੂੰ ਐੱਸ.ਟੀ. ਸੂਚੀ ’ਚ ਸ਼ਾਮਿਲ ਕੀਤਾ ਜਾਵੇ।

ਹਾਲ ਹੀ ਵਿੱਚ ਲੋਕਸਭਾ ਦਾ ਮਾਨਸੂਨ ਸੈਸ਼ਨ ਹੋਇਆ ਉਸ ਵਿੱਚ ਵੀ ਇਹ ਮੁੱਦਾ ਉੱਠਿਆ। ਕਾਂਗਰਸ ਦੇ ਸਾਸਦ ਪ੍ਰਦਿਊਤ ਬੋਰਦੋਲੋਈ ਨੇ ਸਰਕਾਰ ਅੱਗੇ ਸਵਾਲ ਕੀਤਾ ਕਿ ਅਸਮ ਦੇ ਆਦੀਵਾਸੀਆਂ ਦੀ ਮੰਗ 'ਤੇ ਕਦੋਂ ਅਮਲ ਕੀਤਾ ਜਾਵੇਗਾ ? ਇਸ ਸਵਾਲ ਦਾ ਜਵਾਬ ਆਦੀਵਾਸੀ ਮਾਮਲਿਆਂ ਦੇ ਕੇਂਦਰੀ ਮੰਤਰੀ ਵਿਸ਼ਵੇਸ਼ਵਰ ਟੁੱਡੂ ਨੇ ਸਿਰਫ਼ ਇੰਨਾ ਹੀ ਦਿੱਤਾ ਕਿ ਮਾਮਲਾ ਵਿਚਾਰ ਅਧੀਨ ਹੈ।

ਸਿੱਕਿਮ ਅਤੇ ਪੱਛਮੀ ਬੰਗਾਲ ਵਿੱਚ ਗੁਰੂੰਗ, ਮਾਂਗਰ, ਰਾਏ, ਸੁਨਿਆਰ, ਮੁਖੀਆ, ਮਾਝੀ, ਜੋਗੀ, ਥਾਮੀ, ਯਖਾ, ਬਹੁਨ, ਛੇਤਰੀ ਅਤੇ ਨੇਵਾਰ, ਮਹਾਰਾਸ਼ਟਰ ਵਿੱਚ ਧਨਗਰ, ਤਮਿਲਨਾਡੂ ’ਚ ਨਰਿਕਰੋਵਰ ਅਤੇ ਬਦਾਗਾ, ਤੇਲੰਗਾਨਾ ਵਿੱਚ ਬੋਇਆ ਅਤੇ ਵਾਲਮਿਕੀ ਤੋਂ ਇਲਾਵਾ ਜੰਮੂ ਅਤੇ ਕਸ਼ਮੀਰ ਵਿੱਚ ਪੱਦਾਰੀ, ਕੋਲੀ ਅਤੇ ਗੱਡਾ ਬ੍ਰਾਹਮਣ ਸਮੇਤ ਹੋਰ ਕਈ ਭਾਈਚਾਰੇ ਇਸ ਦੀ ਮੰਗ ਕਰ ਰਹੇ ਹਨ।

ਇਸ ਮਾਨਸੂਨ ਸੈਸ਼ਨ ਵਿੱਚ ਛੱਤੀਸਗੜ੍ਹ ਦੀਆਂ 12 ਜਾਤੀਆਂ ਨੂੰ ਐੱਸ.ਟੀ. ਕੈਟੇਗਰੀ ਵਿੱਚ ਸ਼ਾਮਿਲ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਹਿਮਾਚਲ ਦੇ ਹਾਟੀ ਭਾਈਚਾਰੇ ਨੂੰ ਐੱਸ.ਟੀ. ਵਿੱਚ ਸ਼ਾਮਿਲ ਕਰਨ ਦਾ ਬਿੱਲ ਪਾਸ ਕੀਤਾ ਗਿਆ ਸੀ। ਜੰਮੂ-ਕਸ਼ਮੀਰ ਦੇ ਪਹਾੜੀ ਭਾਈਚਾਰੇ ਨੂੰ ਐੱਸ.ਟੀ. ਵਿੱਚ ਸ਼ਾਮਿਲ ਕਰਨ ਦਾ ਬਿੱਲ ਵੀ ਇਸੇ ਸੈਸ਼ਨ ਵਿੱਚ ਪਾਸ ਕੀਤਾ ਗਿਆ ਹੈ।

ਸਵਾਲ ਇਹ ਹੈ ਕਿ ਹੋਰ ਜਾਤੀਆਂ ਦੇ ਲੋਕ ਖੁਦ ਨੂੰ ਆਦੀਵਾਸੀ ਵਜੋਂ ਕਿਉਂ ਰਜਿਸਟਰ ਕਰਵਾਉਣਾ ਚਾਹੁੰਦੇ ਹਨ ? ਕੀ ਇਸ ਪਿੱਛੇ ਬੇਰੁਜ਼ਗਾਰੀ ਦੀ ਸਮੱਸਿਆ ਹੈ ਜਾਂ ਮਿਲਦੀਆਂ ਸਹੂਲਤਾਂ ?

ਲੇਖਕ- ਸੁਰਜੀਤ

diljots9@gmail.com

 

In The Market