Punjab weather update: ਸੂਬੇ ’ਚ ਸਵੇਰ ਤੋਂ ਹੀ ਠੰਢ ਵਿਚਾਲੇ ਸੰਘਣੀ ਧੁੰਦ ਰਹੀ। ਦਿਨ ਦੌਰਾਨ ਹਲਕੀ ਧੁੱਪ ਨਿਕਲੀ ਤੇ ਸ਼ਾਮ ਢਲਦੇ ਹੀ ਮੁੜ ਕਈ ਜ਼ਿਲ੍ਹੇ ਧੁੰਦ ਦੀ ਲਪੇਟ ’ਚ ਆ ਗਏ। ਕਈ ਥਾਵਾਂ ’ਤੇ ਵਿਜ਼ੀਬਿਲਿਟੀ ਜ਼ੀਰੋ ਰਹੀ। ਧੁੰਦ ਕਾਰਨ ਹਵਾਈ, ਰੇਲ ਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਮੌਸਮ ਵਿਭਾਗ ਚੰਡੀਗੜ੍ਹ ਨੇ ਵੀਰਵਾਰ ਨੂੰ ਵੀ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਧੁੰਦ ਦੌਰਾਨ ਹਵਾ ’ਚ ਨਮੀ ਸੌ ਫ਼ੀਸਦੀ ਤੱਕ ਪੁੱਜਣ ਕਾਰਨ ਧੁੰਦ ਵਿਚਾਲੇ ਤਰੇਲ ਮੀਂਹ ਵਾਂਗ ਡਿੱਗ ਰਹੀ ਸੀ।
ਕਈ ਥਾਵਾਂ ’ਤੇ ਤਰੇਲ ਜੰਮ ਵੀ ਗਈ। ਦੂਜੇ ਪਾਸੇ ਪੱਛਮੀ ਗੜਬੜੀ ਕਾਰਨ ਕਈ ਜ਼ਿਲ੍ਹਿਆਂ ’ਚ ਜਿੱਥੇ ਰਾਤ ਦਾ ਤਾਪਮਾਨ ਆਮ ਤੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵੱਧ ਰਿਹਾ, ਉਥੇ ਦਿਨ ਦਾ ਤਾਪਮਾਨ ਆਮ ਤੋਂ ਕਾਫ਼ੀ ਹੇਠਾਂ ਡਿੱਗ ਗਿਆ। ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ’ਚ ਤਾਂ ਦਿਨ ਦਾ ਤਾਪਮਾਨ ਡਿੱਗ ਕੇ 14 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਸੀ। ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 5.2 ਡਿਗਰੀ ਸੈਲਸੀਅਸ ਰਿਹਾ।
ਧੁੰਦ ਕਾਰਨ ਸਵੇਰੇ 4.10 ਵਜੇ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਨੇ ਸਵੇਰੇ 10.19 ’ਤੇ ਉਡਾਣ ਭਰੀ। ਸਵੇਰੇ 6.05 ’ਤੇ ਦਿੱਲੀ ਦੀ ਫਲਾਈਟ 12.13 ’ਤੇ ਰਵਾਨਾ ਕੀਤੀ ਗਈ। ਰੇਲ ਗੱਡੀਆਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਤੇ ਕਈ ਰੇਲ ਗੱਡੀਆਂ ਕਈ ਘੰਟੇ ਦੇਰੀ ਨਾਲ ਚੱਲੀਆਂ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Dominica पीएम मोदी को देगा सर्वोच्च राष्ट्रीय पुरस्कार
Pakistan Blast News:पाकिस्तान में बड़ा धमाका; 2 बच्चों की मौत, कई घायल
Haryana Truck Accident: पानीपत में ट्रक बेकाबू, 6 लोगों को कुचला, 5 की मौके पर मौत