ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ਼ ਪੰਜਾਬ ਦੇ ਮਾਲੀਏ ਵਿੱਚ ਲਗਪਗ 45% ਦਾ ਵਾਧਾ ਹੋਇਆ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਵਿੱਤੀ ਸਾਲ 2022-23 ਦੌਰਾਨ 9000 ਕਰੋੜ ਦਾ ਮਾਲੀਆ ਪੰਜਾਬ ਦੇ ਖਜ਼ਾਨੇ 'ਚ ਪਹੁੰਚਿਆ ਹੈ।
ਨਵੀਂ ਐਕਸਾਈਜ਼ ਪਾਲਿਸੀ ਨਾਲ 45 ਫੀਸਦੀ ਵਾਧਾ
ਵਿੱਤ ਮੰਤਰੀ ਦਾ ਕਹਿਣਾ ਹੈ ਕਿ ਅਸੀਂ ਸ਼ਰਾਬ ਮਾਫ਼ੀਆ ਨੂੰ ਖਤਮ ਕਰਨ ਵੱਲ ਲਗਾਤਾਰ ਕਦਮ ਵਧਾ ਰਹੇ ਹਾਂ। ਇਸੇ ਲੜੀ ਤਹਿਤ 6317 FIR ਦਰਜ ਕੀਤੀਆਂ ਗਈਆਂ, 6114 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿੱਤ ਮੰਤਰੀ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਹੈ।
ਨਵੀਂ Excise Policy ਨਾਲ਼ ਪੰਜਾਬ ਦੇ ਮਾਲੀਏ ਨੂੰ ਲਗਭਗ 45% ਦਾ ਵਾਧਾ ਹੋਇਆ, ₹9000 ਕਰੋੜ ਦਾ ਮਾਲੀਆ ਪੰਜਾਬ ਦੇ ਖਜ਼ਾਨੇ 'ਚ ਪਹੁੰਚਿਆ ਹੈ
— AAP Punjab (@AAPPunjab) March 17, 2023
ਅਸੀਂ ਸ਼ਰਾਬ ਮਾਫ਼ੀਆ ਨੂੰ ਖਤਮ ਕਰਨ ਵੱਲ ਲਗਾਤਾਰ ਕਦਮ ਵਧਾ ਰਹੇ ਹਾਂ। ਇਸੇ ਲੜੀ ਤਹਿਤ 6317 FIR ਦਰਜ ਕੀਤੀਆਂ ਗਈਆਂ, 6114 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
—@HarpalCheemaMLA pic.twitter.com/tSGy6uhQjq
ਵਿੱਤ ਮੰਤਰੀ ਨੇ ਪੰਜਾਬ ਸਰਕਾਰ ਦਾ ਇਕ ਸਾਲ ਪੁਰਾਣਾ ਹੋਣ ਉੱਤੇ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮਹੱਲਾ ਕਲੀਨਿਕ ਤੋਂ ਆਮ ਆਦਮੀ ਇਲਾਜ ਇਲਾਜ ਕਰਵਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟ ਵਿਅਕਤੀਆਂ ਉੱਤੇ ਵੀ ਕਾਰਵਾਈ ਕੀਤੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Priyanka Gandhi News: केरल के वायनाड से कांग्रेस नेता प्रियंका गांधी 1 लाख वोटों से आगे
Delhi Weather Update: 'गंभीर' श्रेणी में पहुंची दिल्ली की वायु गुणवत्ता; AQI 420 के पार, जानें अपने शहर का हाल
Punjab-Haryana Weather Update: पंजाब-हरियाणा में बढ़ी ठंड ! 7 जिलों में बारिश का अलर्ट, जानें अपने शहर का हाल