LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਪੁਲਿਸ ਭਰਤੀ ਬੋਰਡ ਨੇ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਕੀਤਾ ਜਾਰੀ, ਇਸ ਤਰ੍ਹਾਂ ਕਰੋ ਚੈੱਕ

27 nov pprb

ਚੰਡੀਗੜ੍ਹ : ਪੰਜਾਬ ਪੁਲਿਸ ਭਰਤੀ ਬੋਰਡ (PPRB) ਨੇ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨਤੀਜਾ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਨੇ ਪੀਐਮਟੀ ਅਤੇ ਪੀਐਸਟੀ ਪ੍ਰੀਖਿਆਵਾਂ ਲਈ ਦਸਤਾਵੇਜ਼ ਤਸਦੀਕ ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਜਿਹੜੇ ਉਮੀਦਵਾਰ ਕਾਂਸਟੇਬਲ (Constable) ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ, ਉਹ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in 'ਤੇ ਜਾ ਕੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।

Also Read : ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖਤਰੇ ਵਿਚਕਾਰ PM ਮੋਦੀ ਨੇ ਬੁਲਾਈ ਅਹਿਮ ਬੈਠਕ


ਕਾਂਸਟੇਬਲ ਭਰਤੀ ਪ੍ਰੀਖਿਆ ਪੰਜਾਬ ਪੁਲਿਸ ਭਰਤੀ ਬੋਰਡ (ਪੀਪੀਆਰਬੀ) ਦੁਆਰਾ 25 ਅਤੇ 26 ਸਤੰਬਰ 2021 ਨੂੰ ਕਰਵਾਈ ਗਈ ਸੀ। ਇਹ ਪ੍ਰੀਖਿਆ ਰਾਜ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ਲਈ 4.7 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

Also Read : ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਅੱਜ, MSP 'ਤੇ ਬਣਾਈ ਜਾਵੇਗੀ ਰਣਨੀਤੀ


ਪੰਜਾਬ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਇਸ ਤਰ੍ਹਾਂ ਕਰੋ ਡਾਊਨਲੋਡ  

ਉਮੀਦਵਾਰ ਹੇਠਾਂ ਦਿੱਤੇ ਗਏ ਆਸਾਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।

1. ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ punjabpolice.gov.in 'ਤੇ ਜਾਣ।
2. ਹੋਮ ਪੇਜ 'ਤੇ ਦਿਖਾਈ ਦੇਣ ਵਾਲੇ ਭਰਤੀ ਸੈਕਸ਼ਨ 'ਤੇ ਜਾਓ।
3. ਹੁਣ ਪੇਜ ਦੇ ਸਾਹਮਣੇ ਦਿਖਾਈ ਦੇਣ ਵਾਲੇ ਪੰਜਾਬ ਪੁਲਿਸ 2021 ਦੇ Constable in District Police and Armed Police Cadres of Punjab Police 2021 ਦੇ ਲਿੰਕ 'ਤੇ ਕਲਿੱਕ ਕਰੋ।
4. ਹੁਣ ਪੜਾਅ -II (DV PMT PST) /(DV PMT PST) ਲਈ ਸ਼ੌਰਟਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ 'ਤੇ ਕਲਿੱਕ ਕਰੋ।
5. ਤੁਹਾਡੀ ਸਕਰੀਨ 'ਤੇ ਇੱਕ PDF ਖੁੱਲ ਜਾਵੇਗੀ।
6. ਇਸ ਵਿੱਚ ਆਪਣਾ ਨਤੀਜਾ ਚੈੱਕ ਕਰੋ।
7. ਨਤੀਜਾ ਡਾਊਨਲੋਡ ਕਰੋ ਅਤੇ ਹੋਰ ਲੋੜ ਲਈ ਇਸ ਦਾ ਪ੍ਰਿੰਟ ਆਊਟ ਲਓ।

 Also Read : ਆਈ.ਫੋਨ 12 ਸਸਤੇ ਵਿਚ ਖਰੀਦਣ ਦਾ ਮੌਕਾ, ਲੱਗੀ ਬੰਪਰ ਸੇਲ

ਅਧਿਕਾਰਤ ਨੋਟਿਸ ਦੇ ਅਨੁਸਾਰ, ਬੋਰਡ ਦੁਆਰਾ PST ਅਤੇ PMT ਪ੍ਰੀਖਿਆ ਲਈ ਦਾਖਲਾ ਕਾਰਡ 29 ਨਵੰਬਰ 2021 ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ। ਇਸ ਐਡਮਿਟ ਕਾਰਡ (Admit Card) ਵਿੱਚ ਪ੍ਰੀਖਿਆ ਕੇਂਦਰ, ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅੰਤਿਮ ਚੋਣ ਪੰਜਾਬ ਸਰਕਾਰ ਦੇ ਸਾਰੇ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

Also Read : ਸੁਖਬੀਰ ਬਾਦਲ ਦੀ CM ਚੰਨੀ ਨੂੰ ਚਿਤਾਵਨੀ, ਕਿਹਾ - 'ਝੂਠਾ ਕੇਸ ਦਰਜ਼ ਕਰਨ 'ਤੇ ਸ਼ੁਰੂ ਕਰਾਂਗੇ ਜ਼ੇਲ੍ਹ ਭਰੋ ਅੰਦੋਲਨ'

ਇਹ ਭਰਤੀ ਪੰਜਾਬ ਪੁਲਿਸ ਭਰਤੀ ਬੋਰਡ (PPRB) ਦੁਆਰਾ ਰਾਜ ਵਿੱਚ ਕੁੱਲ 4358 ਕਾਂਸਟੇਬਲ ਅਸਾਮੀਆਂ ਦੀ ਚੋਣ ਲਈ ਕੀਤੀ ਜਾ ਰਹੀ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਪ੍ਰੀਖਿਆ ਲਈ ਅਰਜ਼ੀ ਦੀ ਪ੍ਰਕਿਰਿਆ 16 ਜੁਲਾਈ 2021 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਆਖਰੀ ਮਿਤੀ 22 ਅਗਸਤ 2021 ਸੀ।

In The Market