LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab News: ਹੁਣ ਘਰਾਂ 'ਚ ਬੁਟੀਕ ਚਲਾਉਣ ਵਾਲਿਆ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਝਟਕਾ

sile58963

Punjab News: ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਹੁਣ ਆਪਣੇ ਘਰਾਂ 'ਚ ਬੁਟੀਕ ਚਲਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਕਰ ਤੇ ਆਬਕਾਰੀ ਵਿਭਾਗ ਵੱਲੋਂ ਇੱਕ ਸਰਵੇ ਵੀ ਕਰਵਾਇਆ ਗਿਆ ਹੈ, ਜਿਸ ਤਹਿਤ ਪੰਜਾਬ 'ਚ ਕਰੀਬ 782 ਅਜਿਹੇ ਬੁਟੀਕ ਮੌਜੂਦ ਹਨ, ਜੋ ਜਿਸ ਕਾਰਨ ਪੰਜਾਬ ਨੂੰ ਹਰ ਸਾਲ 100 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪੰਜਾਬ ਆਉਣ ਵਾਲੇ ਪਰਵਾਸੀ ਭਾਰਤੀ ਆਪਣੇ ਕੱਪੜੇ ਪੰਜਾਬ ਤੋਂ ਹੀ ਸਿਲਾਈ ਕਰਵਾਉਂਦੇ ਹਨ ਜਾਂ ਵਿਦੇਸ਼ ਤੋਂ ਆਪਣੇ ਕਿਸੇ ਜਾਣਕਾਰ ਤੋਂ ਸਪਲਾਈ ਕਰਵਾ ਕੇ ਆਪਣੇ ਪੈਸੇ ਬਾਹਰੋਂ ਬੁਟੀਕ ਮਾਲਕ ਦੇ ਖਾਤੇ ਵਿਚ ਭੇਜ ਦਿੰਦੇ ਹਨ।  ਬੁਟੀਕ ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਅੰਮ੍ਰਿਤਸਰ, ਮੋਹਾਲੀ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਫਗਵਾੜਾ ਆਦਿ ਵਿੱਚ ਮੌਜੂਦ ਹਨ। ਉਹ ਨਾ ਤਾਂ ਸਿਲਾਈ ਦੇ ਬਿੱਲ ਦਿੰਦੇ ਹਨ ਅਤੇ ਨਾ ਹੀ ਜੀਐਸਟੀ ਨੰਬਰ ਦਿੰਦੇ ਹਨ।

ਦੱਸ ਦੇਈਏ ਕਿ ਬੀਤੇ ਦਿਨੀ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਸੀ। ਇੱਥੇ ਬੁਟੀਕ ਸੰਚਾਲਕ ਨੇ ਔਰਤ ਤੋਂ ਸੂਟ ਸਿਲਾਈ ਦੇ ਬਦਲੇ 50 ਹਜ਼ਾਰ ਰੁਪਏ ਮੰਗੇ ਸੀ। ਸੂਟ ਸਿਲਾਈ ਦੀ ਇੰਨੀ ਕੀਮਤ ਸੁਣ ਕੇ ਔਰਤ ਹੈਰਾਨ ਰਹਿ ਗਈ। ਜਿਸ ਤੋਂ ਬਾਅਦ ਮਹਿਲਾ ਨੇ ਇਸ ਦੀ ਸ਼ਿਕਾਇਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਕੀਤੀ ਸੀ। ਔਰਤ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਰ ਵਿਭਾਗ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਟੀਮ ਨੇ ਮੌਕੇ 'ਤੇ ਪਹੁੰਚ ਕੇ ਬੁਟੀਕ ਨੂੰ ਸੀਲ ਕਰ ਦਿੱਤਾ ਗਿਆ ਸੀ। 

In The Market