LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਪਹੁੰਚਣ 'ਤੇ ਕੇਜਰੀਵਾਲ ਦਾ ਹੋਇਆ ਜਬਰਦਸਤ ਵਿਰੋਧ

29 sep kejriwal at ludhiana

ਲੁਧਿਆਣਾ : ਲੁਧਿਆਣਾ ਪਹੁੰਚਣ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਜਿਵੇਂ ਹੀ ਉਹ ਹੋਟਲ ਦੇ ਅੰਦਰ ਜਾਣ ਲੱਗੇ ਤਦ ਕੋਝ ਲੋਕਾਂ ਵੱਲੋਂ ਉਨ੍ਹਾਂ ਦੀ ਗੱਡੀ ਮੁਹਰੇ ਖੜ੍ਹ ਕੇ ਨਾਰੇਬਾਜ਼ੀ ਸੁਰੂ ਕਰ ਦਿੱਤੀ। ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਪਾਣੀ ਦੇ ਮੁੱਦੇ 'ਤੇ ਕੇਜਰੀਵਾਲ ਦੇ ਅਲੱਗ-ਅਲੱਹ ਬਿਆਨ ਹਨ। ਉਹ ਦਿੱਲੀ 'ਚ ਪਾਣੀ ਦੇ ਮੁੱਦੇ 'ਤੇ ਕੁਝ ਬੋਲਦੇ ਹਨ, ਜਦਕਿ ਹਰਿਆਣਾ ਅਤੇ ਪੰਜਾਬ 'ਚ ਆਕੇ ਉਨ੍ਹਾ ਦੇ ਸੁਰ ਬਦਲ ਜਾਂਦੇ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਕੇਜਰੀਵਾਲ ਪਾਣੀ ਦੇ ਮੁੱਦੇ 'ਤੇ ਆਪਣਾ ਸਟੈਂਡ ਸਾਫ ਕਰਨ।

Also Read : ਨਵਜੋਤ ਸਿੱਧੂ ਨੂੰ ਲੈਕੇ ਕੁਲਬੀਰ ਜੀਰਾ ਨੇ ਦਿੱਤਾ ਵੱਡਾ ਬਿਆਨ

ਤੁਹਾਨੂਮ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਪਹੁੰਚਦੇ ਹੀ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰ  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦੇ ਦਿੱਤੀ ਹੈ।ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਰਾਜ ਦੇ 5 ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ। ਉਨ੍ਹਾਂ ਨੇ ਪਹਿਲੀ ਚੁਣੌਤੀ ਦਿੱਤੀ ਕਿ ਦਾਗੀ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ ਜਾਣ। ਦੂਜੀ ਬਰਗਾੜੀ ਕਾਂਡ ਦੇ ਮਾਸਟਰਮਾਈਂਡਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।

Also Read : ਸੁਨੀਲ ਜਾਖੜ ਦਾ ਸਿੱਧੂ 'ਤੇ ਹਮਲਾ, ਕਿਹਾ- 'ਇਹ ਕੋਈ ਕ੍ਰਿਕੇਟ ਨਹੀਂ'

ਤੀਜੀ ਚੁਣੌਤੀ ਜੋ ਉਸਨੇ ਦਿੱਤੀ ਉਹ ਸੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨਾ। ਚੌਥਾ, ਕਿਸਾਨਾਂ ਦਾ 100 ਫੀਸਦੀ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪੰਜਵਾਂ ਬਿਜਲੀ ਸਮਝੌਤੇ ਰੱਦ ਕੀਤੇ ਜਾਣ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਸਿਰਫ 49 ਦਿਨਾਂ ਲਈ ਬਣੀ ਸੀ, ਫਿਰ ਵੀ ਉਨ੍ਹਾਂ ਨੇ ਲੋਕਾਂ ਨਾਲ ਜੁੜੇ ਸਾਰੇ ਪ੍ਰਮੁੱਖ ਮੁੱਦਿਆਂ ਨੂੰ ਸੁਲਝਾ ਲਿਆ ਸੀ।

In The Market