ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਦੇਣ ਦਾ ਕਾਰਨ ਸਿੱਧੂ ਵੱਲੋਂ ਇਕ ਵੀਡੀਓ ਜਾਰੀ ਕਰਕੇ ਦਿੱਤਾ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਡੀਜੀਪੀ (DGP) ਅਤੇ ਏਜੀ (AG) ਦੀ ਨਿਯੁਕਤੀ ਤੋਂ ਨਾਰਾਜ਼ ਹਨ।ਉਨ੍ਹਾਂ ਕਿਹਾ ਕਿ ਦਾਗੀ ਅਫਸਰਾਂ ਦੀ ਨਿਯੁਕਤੀ ਕਿਵੇਂ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਵੀਡੀਓ ਵਿਚ ਇਹ ਵੀ ਕਿਹਾ ਕਿ ਉਹ ਹੱਕ ਅਤੇ ਸੱਚ ਦੀ ਲੜਾਈ ਹਮੇਸ਼ਾ ਲੜਦੇ ਰਹਿਣਗੇ।
Also Read : ਪੰਜਾਬ ਪਹੁੰਚਦੇ ਹੀ ਕੇਜਰੀਵਾਲ ਨੇ ਚੰਨੀ ਨੂੰ ਦਿੱਤੀ ਚੁਣੌਤੀ, ਕਿਹਾ- 4 ਮਹੀਨਿਆਂ ‘ਚ ਹੱਲ ਕਰਨ ਇਹ ਮੁੱਦੇ
ਇਸਦੇ ਨਾਲ ਹੀ ਕਾਂਗਰਸੀ ਨੇਤਾ ਕੁਲਬੀਰ ਸਿੰਘ ਜੀਰਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿੱਧੂ ਨੂੰ ਮਨਾਉਣ ਲਈ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸਦੇ ਵਿਚ ਰਾਜਾ ਵੜਿੰਗ ਅਤੇ ਪਰਗਟ ਸਿੰਘ ਸ਼ਾਮਿਲ ਹਨ।ਜਿਸ ਦੇ ਚਲਦਿਆਂ ਉਨ੍ਹਾਂ ਨੇ ਲੱਗਭਗ 2 ਘੰਟੇ ਸਿੱਧੂ ਨਾਲ ਗੱਲਬਾਤ ਕੀਤੀ ਅਤੇ ਉਸ ਦੌਰਾਨ ਉਨ੍ਹਾਂ ਨਾਲ ਫਤਿਹਜੰਗ ਬਾਜਵਾ,ਪਵਨ ਗੋਇਲ ਸਮੇਤ ਵੀ ਲੀਡਰ ਮੋਜੂਦ ਸਨ।ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸ਼ਾਮ ਤਕ ਸਾਰੇ ਮਸਲਿਆਂ ਦਾ ਹੱਲ ਕਰ ਲਿਆ ਜਾਵੇਗਾ। ਜੋ ਕਮੇਟੀ ਬਣਾਈ ਗਈ ਹੈ ਉਹ ਸਾਰੇ ਮਾਮਲਾ ਸੁਲਝਾ ਲਵੇਗੀ ਅਤੇ ਸ਼ਾਮ ਤਕ ਫੈਸਲਾ ਆ ਜਵੇਗਾ।ਉਨ੍ਹਾਂ ਨੇ ਸਾਰੇ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਪਾਰਟੀ ਡੇ ਵਿਰੁੱਧ ਕੋਈ ਬਿਆਨ ਨਾ ਦਵੇ।



